ਆਸਿਮ ਰਿਆਜ਼ ਨੇ ਹੁਣ ਇਸ ਗਾਇਕਾ ਨਾਲ ਬਣਾਈ ਜੋੜੀ …!

By  Rupinder Kaler June 22nd 2020 09:59 PM -- Updated: June 22nd 2020 10:00 PM

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੀ ਜੋੜੀ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ ਕਿਉਂਕਿ ਇੱਕ ਰਿਆਲਟੀ ਸ਼ੋਅ ਦੌਰਾਨ ਦੋਹਾਂ ਦਾ ਰਿਸ਼ਤਾ ਕਾਫੀ ਚਰਚਾ ਵਿੱਚ ਰਿਹਾ ਹੈ । ਇਹ ਜੋੜੀ ਕਈ ਪੰਜਾਬੀ ਗਾਣਿਆਂ ਵਿੱਚ ਵੀ ਦਿਖਾਈ ਦੇ ਚੁੱਕੀ ਹੈ । ਪਰ ਹੁਣ ਆਸਿਮ ਰਿਆਜ਼ ਹਿਮਾਂਸ਼ੀ ਨਾਲ ਨਹੀਂ ਬਲਕਿ ਕਿਸੇ ਹੋਰ ਪੰਜਾਬੀ ਗਾਇਕਾ ਨਾਲ ਨਜ਼ਰ ਆਉਣਗੇ । ਜੀ ਹਾਂ ਆਸਿਮ ਰਿਆਜ਼ ਗਾਇਕਾ ਬਾਰਬੀ ਮਾਨ ਨਾਲ ਨਜ਼ਰ ਆਉਣਗੇ ।

https://www.instagram.com/p/CBsulejHKej/

ਇਸ ਦੀ ਜਾਣਕਾਰੀ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਬਾਰਬੀ ਮਾਨ ਤੇ ਆਸਿਮ ਰਿਆਜ਼ ਦੀ ਤਸਵੀਰ ਸਾਂਝੀ ਕੀਤੀ ਹੈ । ਗਾਣੇ ਦੇ ਟਾਈਟਲ ਦਾ ਖੁਲਾਸਾ ਗੁਰੂ ਰੰਧਾਵਾ ਨੇ ਫ਼ਿਲਹਾਲ ਨਹੀਂ ਕੀਤਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਰਬੀ ਮਾਨ ਨੇ ਕਈ ਪੰਜਾਬੀ ਗਾਣੇ ਦਿੱਤੇ ਹਨ ।

https://www.instagram.com/p/CBLIqHFlroq/

ਜਿਹੜੇ ਕਿ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੂੰ ਕਾਫੀ ਪਸੰਦ ਆਏ ਹਨ । ਪਰ ਇਸ ਵਾਰ ਉਹਨਾਂ ਦਾ ਨਵਾਂ ਗਾਣਾ ਖ਼ਾਸ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ਆਸਿਮ ਰਿਆਜ਼ ਉਹਨਾਂ ਦੇ ਨਾਲ ਨਜ਼ਰ ਆਉਣਗੇ ।

https://www.instagram.com/p/B_WSxj_pF63/

Related Post