‘ਮਿਸਟਰ ਪੰਜਾਬ-2019’ ਗਰੈਂਡ ਫਿਨਾਲੇ ’ਚ ਰਵਿੰਦਰ ਰੰਗੋਵਾਲ ਦੇ ਗਾਣੇ ‘ਅਸੀਂ ਸਰਦਾਰ ਹਾਂ’ ’ਤੇ ਦਰਸ਼ਕਾਂ ਨੇ ਪਾਇਆ ਖੂਬ ਭੰਗੜਾ

By  Rupinder Kaler September 9th 2019 01:17 PM -- Updated: September 9th 2019 01:22 PM

‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਵਿੱਚ ਪੰਜਾਬ ਕਲਚਰਲ ਸੋਸਾਇਟੀ ਵੱਲੋਂ ਦਿੱਤੀ ਪ੍ਰਫਾਰਮੈਂਸ ਹਰ ਦਰਸ਼ਕ ਨੂੰ ਤਾਉਮਰ ਯਾਦ ਰਹੇਗੀ । ਪੰਜਾਬ ਕਲਚਰਲ ਸੁਸਾਇਟੀ ਦੀ ਭੰਗੜਾ ਟੀਮ ਨੇ ਹਰ ਇੱਕ ਨੂੰ ਆਪਣੇ ਗੀਤਾਂ ਤੇ ਬੋਲੀਆਂ ਨਾਲ ਝੂਮਣ ਲਾ ਦਿੱਤਾ ਸੀ, ਖ਼ਾਸ ਕਰਕੇ ਰਵਿੰਦਰ ਰੰਗੋਵਾਲ ਵੱਲੋਂ ਲਿਖੇ ਤੇ ਗਾਏ ਗੀਤ ‘ਅਸੀਂ ਸਰਦਾਰ ਹਾਂ’ ਨੇ।

mr Punjab 2019 mr Punjab 2019

ਇਸ ਗੀਤ ’ਤੇ ਹਰ ਕੋਈ ਝੂਮਦਾ ਨਜ਼ਰ ਆਇਆ ਕਿਉਂਕਿ ਇਹ ਗੀਤ ਹਰ ਇੱਕ ਵਿੱਚ ਸਰਦਾਰੀ ਵਾਲਾ ਜੋਸ਼ ਤੇ ਜਜ਼ਬਾ ਭਰਦਾ ਸੀ । ਰਵਿੰਦਰ ਰੰਗੋਵਾਲ ਦੇ ਹੋਰ ਵੀ ਕਈ ਗੀਤ ਹਨ ਜਿਹੜੇ ਹਰ ਇੱਕ ਨੂੰ ਆਪਣੇ ਸੱਭਿਆਚਾਰ ਦੀ ਜੜ੍ਹ ਨਾਲ ਜੋੜਦੇ ਹਨ । ਜੇਕਰ ਉਹਨਾਂ ਵੱਲੋਂ ਬਣਾਈ ਗਈ ‘ਪੰਜਾਬ ਕਲਚਰਲ ਸੁਸਾਇਟੀ’ ਦੀ ਗੱਲ ਕੀਤੀ ਜਾਵੇ ਤਾਂ ਇਹ ਸੁਸਾਇਟੀ ਪੰਜਾਬ ਦੇ ਸੱਭਿਆਚਾਰ ਦੀਆਂ ਕਈ ਵੰਨਗੀਆਂ ਨੂੰ ਸਾਂਭੀ ਬੈਠੀ ਹੈ ।

ਪੰਜਾਬ ਦੇ ਲੋਕ ਨਾਚਾਂ ਨੂੰ ਪ੍ਰਫੁੱਲਤ ਕਰਨ ਲਈ ਰਵਿੰਦਰ ਰੰਗੋਵਾਲ ਦੀ ਕੋਸ਼ਿਸ਼ ਰੰਗ ਵੀ ਦਿਖਾ ਰਹੀ ਹੈ । ਇਸ ਲਈ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵੱਸੇ ਹਜ਼ਾਰਾਂ ਨੌਜਵਾਨ ਪੰਜਾਬ ਦੇ ਲੋਕ ਨਾਚ ਭੰਗੜੇ ਨਾਲ ਜੁੜੇ ਹੋਏ ਹਨ ਤੇ ਆਪਣੇ ਕਾਰੋਬਾਰ ਦੇ ਨਾਲ ਨਾਲ ਲਗਾਤਾਰ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਸਮਰਪਿਤ ਹਨ ।

ਪੰਜਾਬ ਕਲਚਰਲ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਬੋਲੀ, ਸੱਭਿਆਚਾਰ ਅਤੇ ਵਿਰਾਸਤੀ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹੈ । ਸੁਸਾਇਟੀ ਵਲੋਂ ਦੇਸ਼ ਤੇ ਵਿਦੇਸ਼ਾਂ ਵਿਚ  ਕੈਂਪ ਲਗਾਏ ਜਾਂਦੇ ਹਨ ਜਿਨ੍ਹਾਂ ਵਿਚ ਪੰਜਾਬ ਦੇ ਲੋਕ ਨਾਚ, ਲੋਕ ਗੀਤ, ਲੋਕ ਸਾਜ਼ ਤੇ ਵਿਰਾਸਤੀ ਕਲਾਵਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ ।ਪੰਜਾਬ ਕਲਚਰਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਸ਼ਲਾਘਾਯੋਗ ਕਦਮ ਹੈ ਜਿਹੜੇ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੀ ਆ ਰਹੀ ਹੈ ।

Related Post