ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਨੇ ਸਾਂਝੀ ਕੀਤੀ ਪਰਿਵਾਰ ਨਾਲ ਆਪਣੇ ਬਚਪਨ ਦੀ ਤਸਵੀਰ, ਬਾਲੀਵੁੱਡ ਅਦਾਕਾਰਾਂ ਨੂੰ ਵੀ ਆ ਰਹੀ ਪਸੰਦ

By  Shaminder May 4th 2020 02:24 PM

ਲਾਕਡਾਊਨ ਦੌਰਾਨ ਹਰ ਕੋਈ ਆਪਣਾ ਸਮਾਂ ਤਰ੍ਹਾਂ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਕੇ ਬਿਤਾ ਰਿਹਾ ਹੈ । ਇਸ ਦੌਰਾਨ ਸੈਲੀਬ੍ਰੇਟੀਜ਼ ਵੀ ਆਪਣੇ ਘਰ ਦੇ ਕੰਮਾਂ ‘ਚ ਲੱਗੇ ਹੋਏ ਨੇ । ਕੋਈ ਪ੍ਰੈਂਕ ਕਰ ਰਿਹਾ ਹੈ, ਕੋਈ ਡਾਂਸ ਅਤੇ ਕੋਈ ਆਪਣੀ ਜ਼ਿੰਦਗੀ ਦੀ ਪੁਰਾਣੀ ਐਲਬਮ ਚੋਂ ਧੁੰਦਲੀਆਂ ਹੋ ਚੁੱਕੀਆਂ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ । ਸੁਨੀਲ ਸ਼ੈੱਟੀ ਦੀ ਧੀ ਆਥਿਆ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਮਾਪਿਆਂ ਦੇ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ।

https://www.instagram.com/p/B_uBj_RhL5v/

ਜਿਸ ‘ਚ ਸੁਨੀਲ ਸ਼ੈੱਟੀ ਉਨ੍ਹਾਂ ਪਤਨੀ ‘ਤੇ ਦੋਵੇਂ ਬੱਚੇ ਨਜ਼ਰ ਆ ਰਹੇ ਹਨ । ਆਥਿਆ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਸੈਲੀਬ੍ਰੇਟੀਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਅਦਾਕਾਰ ਦੀਆ ਮਿਰਜ਼ਾ ਨੇ ਵੀ ਹਾਰਟ ਵਾਲਾ ਇਮੋਜੀ ਪਾ ਕੇ ਇਸ ਤਸਵੀਰ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ।

https://www.instagram.com/p/B-_edzrh5lQ/

ਸੁਨੀਲ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਬਾਲੀਵੁੱਡ ‘ਚ ਉਹ ਲਗਾਤਾਰ ਸਰਗਰਮ ਹਨ । ਉਨ੍ਹਾਂ ਦੀ ਧੀ ਆਥਿਆ ਸ਼ੈੱਟੀ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਲਾਕ ਡਾਊਨ ਦੌਰਾਨ ਉਹ ਆਪਣੇ ਘਰ ‘ਚ ਹੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰ ਰਹੇ ਹਨ ।

Related Post