ਅਥਲੀਟ ਗੁਰਅੰਮ੍ਰਿਤ ਨੇ ਕਿਸਾਨਾਂ ਦੇ ਧਰਨੇ ਦਾ ਕੀਤਾ ਸਮਰਥਨ

By  Shaminder January 7th 2021 06:54 PM

ਕਿਸਾਨ ਪਿਛਲੇ 43 ਦਿਨਾਂ ਤੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਹੋਏ ਹਨ । ਪਰ ਇਨ੍ਹਾਂ ਕਿਸਾਨਾਂ ਦੀ ਸਰਕਾਰ ਕੋਈ ਵੀ ਸੁਣਵਾਈ ਨਹੀਂ ਕਰ ਰਹੀ । ਕਿਸਾਨਾਂ ਨੂੰ ਪੂਰੇ ਦੇਸ਼ ਚੋਂ ਸਮਰਥਨ ਮਿਲ ਰਿਹਾ ਹੈ ਅਤੇ ਕਿਸਾਨਾਂ ਦੇ ਹੱਕ ‘ਚ ਹਰ ਕੋਈ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ । ਕਿਸਾਨਾਂ ਨੂੰ ਸਮਰਥਨ ਦੇਣ ਲਈ ਪੰਜਾਬ ਦਾ ਅਥਲੀਟ ਗੁਰਅੰਮ੍ਰਿਤ ਵੀ ਫਿਰੋਜ਼ਪੁਰ ਤੋਂ ਦਿੱਲੀ ਲਈ ਰਵਾਨਾ ਹੋ ਚੁੱਕਿਆ ਹੈ ।

guramrit

ਗੁਰਅੰਮ੍ਰਿਤ ਚਾਰ ਦਿਨ ਤੱਕ ਲਗਾਤਾਰ ਦੌੜ ਕੇ ਇਹ ਸਫ਼ਰ ਤੈਅ ਕਰੇਗਾ ਅਤੇ ਕਿਸਾਨਾਂ ਦੇ ਅੰਦੋਲਨ ‘ਚ ਸ਼ਾਮਿਲ ਹੋਵੇਗਾ । ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਹਨ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ।

ਹੋਰ ਪੜ੍ਹੋ : ਕਿਸਾਨਾਂ ਦੇ ਹੱਕ ਵਿੱਚ ਮੋਗਾ ਦੇ ਖਿਡਾਰੀ ਮਨਦੀਪ ਸਿੰਘ ਨੇ ਆਵਾਜ਼ ਕੀਤੀ ਬੁਲੰਦ, ਰਿਲਾਇੰਸ ਫਾਊਂਡੇਸ਼ਨ ਦੇ ਵਾਪਿਸ ਮੋੜੇ ਮੈਡਲ

guramrit

ਤੱਕ ਇਸ ਸੰਘਰਸ਼ ਵਿੱਚ ਟਰੈਕਟਰ, ਟਰੱਕ ਤੇ ਕਾਰ, ਮੋਟਰਸਾਈਕਲ ਤੇ ਸਾਈਕਲ ਚੱਲਦੇ ਦਿਖਾਈ ਦਿੱਤੇ ਪਰ ਇਨ੍ਹਾਂ ਸਭ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਐਥਲੀਟ ਗੁਰਅੰਮ੍ਰਿਤ ਸਿੰਘ ਵੀ ਹਿੱਸਾ ਲੈਣ ਜਾ ਰਿਹਾ ਹੈ।

guramrit

ਖਾਸ ਗੱਲ ਹੈ ਕਿ ਐਥਲੀਟ ਗੁਰਅੰਮ੍ਰਿਤ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਦੌੜ ਸ਼ੁਰੂ ਕਰਕੇ ਦਿੱਲੀ ਲਈ ਰਵਾਨਗੀ ਕੀਤੀ।

Related Post