ਫ਼ਿਲਮ 'ਲਵਰਾਤਰੀ' ਦਾ ਨਵਾਂ ਰੋਮਾੰਟਿਕ ਗੀਤ ਹੋਇਆ ਰਿਲੀਜ਼,ਆਯੁਸ਼-ਵਰੀਨਾ ਦੀ ਦਿਖੀ ਹੌਟ ਕੈਮਿਸਟਰੀ

By  Rajan Sharma August 30th 2018 12:22 PM

ਬਾਲੀਵੁੱਡ ਦੇ ਸੱਲੂ ਭਾਈ ਸਲਮਾਨ ਖਾਨ salman khan ਦੇ ਪ੍ਰੋਡਕਸ਼ਨ ਹੇਂਠ ਬਣੀ ਫਿਲਮ 'ਲਵਰਾਤਰੀ' ਜਲਦ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਸਲਮਾਨ ਦੀ ਭੈਣ ਅਰਪਿਤਾ ਦਾ ਪਤੀ ਆਯੁਸ਼ ਸ਼ਰਮਾ aayush sharma ਤੇ ਵਰੀਨਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਫਿਲਮ ਦੇ ਟਰੇਲਰ ਤੇ ਗੀਤ ਜੋ ਕਿ ਪਹਿਲਾ ਹੀ ਰਿਲੀਜ਼ ਹੋ ਚੁੱਕੇ ਹਨ ਅਤੇ ਸੱਭ ਦੁਆਰਾ ਬੇਹੱਦ ਪਸੰਦ ਕਿੱਤੇ ਜਾ ਰਹੇ ਹਨ| ਹਾਲ ਹੀ 'ਚ ਫਿਲਮ ਦਾ ਇਕ ਗੀਤ ਰਿਲੀਜ਼ ਹੋਇਆ ਹੈ,ਜਿਸਦਾ ਨਾਂ ਹੈ 'ਤੇਰਾ ਹੁਆ'| ਇਸ ਗੀਤ 'ਚ ਆਯੁਸ਼ ਨਾਲ ਵਰੀਨਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਵਾਲੀ ਹੈ| 'ਤੇਰਾ ਹੁਆ' ਗੀਤ ਦੀ ਸ਼ੁਰੂਆਤ 'ਚ ਆਯੁਸ਼, ਵਰੀਨਾ ਨੂੰ ਆਪਣਾ ਸ਼ਹਿਰ ਘੁੰਮਾਉਣ ਦੀ ਇਜਾਜ਼ਤ ਮੰਗਦਾ ਨਜ਼ਰ ਆ ਰਿਹਾ ਹੈ|

https://www.youtube.com/watch?v=Ipbe7C4w1qc

ਜਿਥੇ ਕਿ ਆਤਿਫ ਅਸਲਮ ਦੁਆਰਾ ਇਸ ਗੀਤ ਨੂੰ ਆਪਣੀ ਬੇਹੱਦ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ ਓਥੇ ਹੀ ਇਸਦੇ ਬੋਲ ਮਨੋਜ ਮੁਤਾਂਸਿਰ ਨੇ ਸੱਬੀਰ ਅਹਿਮਦ ਤੇ ਅਰਾਫਾਤ ਮਹਮੂਦ ਦੀ ਦੁਆਰਾ ਲਿਖੇ ਗਏ ਹਨ| ਇਸ ਰੋਮਾਂਟਿਕ ਗੀਤ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ਼ ਕੀਤਾ ਹੈ। ਇਸ ਰੋਮਾੰਟਿਕ ਗੀਤ ਨੂੰ ਤਾਂ ਸਲਮਾਨ ਖਾਨ ਨੇ ਆਪਣੇ ਟਵਿਟਰ ਹੈਂਡਲ 'ਤੇ ਵੀ ਸ਼ੇਅਰ ਕੀਤਾ ਹੈ।

https://www.instagram.com/p/BnF2tolHC_U/?taken-by=beingsalmankhan

 

Related Post