ਸ਼ਾਹਰੁਖ ਖ਼ਾਨ ਦੇ ਨਾਂਅ 'ਤੇ ਇੰਝ ਬਦਲੇਗੀ ਭਾਰਤੀ ਮਹਿਲਾਵਾਂ ਦੀ ਜ਼ਿੰਦਗੀ 

By  Shaminder August 10th 2019 04:09 PM

ਸ਼ਾਹਰੁਖ ਖ਼ਾਨ ਦੇ ਨਾਂਅ 'ਤੇ ਹੁਣ ਭਾਰਤ ਦੀ ਮਹਿਲਾ ਦੀ ਕਿਸਮਤ ਬਦਲ ਜਾਵੇਗੀ । ਜੀ ਹਾਂ ਆਸਟ੍ਰੇਲੀਆ ਦੀ ਲਾ ਟ੍ਰੋਬ ਯੂਨੀਵਰਸੀਟੀ ਨੇ 'ਸ਼ਾਹਰੁਖ ਖ਼ਾਨ ਲਾ ਟ੍ਰੋਬ ਯੂਨੀਵਰਸੀਟੀ ਪੀਐਚਡੀ ਸਕਾਲਰਸ਼ਿਪ' ਦਾ ਐਲਾਨ ਕੀਤਾ ਹੈ।ਜਿਸ ਦੇ ਜ਼ਰੀਏ ਭਾਰਤ ਦੀ ਕਾਬਿਲ ਮਹਿਲਾ ਰਿਸਰਚਰ ਨੂੰ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਮਿਲੇਗਾ ।

ਹੋਰ ਵੇਖੋ:ਸੰਨੀ ਦਿਓਲ 16 ਸਾਲ ਤੱਕ ਸ਼ਾਹਰੁਖ ਖ਼ਾਨ ਨਾਲ ਰਹੇ ਨਰਾਜ਼, ਇਹ ਸੀ ਵੱਡਾ ਕਾਰਨ

ਸ਼ਾਹਰੁਖ ਖ਼ਾਨ ਦੇ ਨਾਂਅ 'ਤੇ ਭਾਰਤੀ ਵਿਦਿਆਰਥਣ ਨੂੰ ਮਿਲਣਗੇ 96 ਲੱਖ 

ਸਮਾਜ 'ਚ ਮਹਿਲਾਵਾਂ ਨੂੰ ਮਜ਼ਬੂਤ ਜਗ੍ਹਾ ਦਿਵਾਉਣ ਦੇ ਲਈ ਇਸ ਵਜ਼ੀਫੇ ਦੀ ਸ਼ੁਰੂਆਤ ਕੀਤੀ ਗਈ ਹੈ ।ਇਸ ਤਹਿਤ ਉਮੀਦਵਾਰ ਨੂੰ ਚਾਰ ਸਾਲ ਰਿਸਰਚ ਵਜ਼ੀਫੇ ਦੇ ਤੌਰ 'ਤੇ 2,੦੦,੦੦੦ ਡਾਲਰ ਦੀ ਮਦਦ ਕੀਤੀ ਜਾਵੇਗੀ।ਖੋਜ ਨੂੰ ਆਸਟ੍ਰੇਲਿਆ ਦੇ ਮੇਲਬਰਨ ਸਥਿਤ ਲਾ ਟ੍ਰੋਬ ਯੂਨੀਵਰਸੀਟੀ ਦੀ ਸੁਵਿਧਾਵਾਂ ਦੇ ਨਾਲ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਲਾ ਟ੍ਰੋਬ ਯੂਨੀਵਰਸੀਟੀ 'ਚ ਭਾਰਤੀ ਫ਼ਿਲਮ ਸਮਾਗਮ 2019 ਦੇ ਮੁੱਖ ਮਹਿਮਾਨ ਵਜੋਂ ਸ਼ਾਹਰੁਖ ਖ਼ਾਨ ਨੇ ਇਸ ਦਾ ਐਲਾਨ ਕੀਤਾ।

Image result for shahrukh khan scholarship

Related Post