ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਹਰਭਜਨ ਮਾਨ ਦੇ ਬੇਟਾ ਅਕਾਸ਼ ਅਵਕਾਸ਼ ਵੇਖੋ ਟੀਜ਼ਰ

By  Anmol Sandhu July 12th 2018 01:01 PM

ਪੰਜਾਬੀ ਗਾਇਕੀ ਵਿੱਚ ਉੱਚਾ ਦਰਜ਼ਾ ਹਾਸਿਲ ਕਰ ਚੁੱਕੇ ਗਾਇਕ ਹਰਭਜਨ ਮਾਨ ਜਿਹਨਾਂ ਨੇਂ ਆਪਣੀ ਗਾਇਕੀ ਅਤੇ ਐਕਟਿੰਗ ਨਾਲ ਹਮੇਸ਼ਾ ਪੰਜਾਬੀ ਕਲਚਰ ਨੂੰ ਹੀ ਪ੍ਰਮੋਟ ਕੀਤਾ ਹੈ | ਹੁਣ ਉਹ ਆਪਣੇ ਬੇਟੇ ਅਕਾਸ਼ ਮਾਨ ਨੂੰ ਵੀ ਇਸ ਗਾਇਕੀ ਦੁਨੀਆ ਵਿੱਚ ਲੈ ਕੇ ਆ ਰਹੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੇ ਬੇਟੇ ਅਕਾਸ਼ ਮਾਨ ਦਾ ਗੀਤ " ਅਵੇ " ਜੋ ਕਿ 13 ਜੁਲਾਈ ਨੂੰ ਆ ਰਿਹਾ ਹੈ |

https://www.instagram.com/p/BlF2qeOl4oy/?utm_source=ig_share_sheet&igshid=1arr795u0bik7#

ਇਹ ਇੱਕ ਇੰਗਲਿਸ਼ ਗੀਤ ਹੈ | ਇਸ ਗੀਤ ਦੇ ਟੀਜ਼ਰ ਨੂੰ ਫੈਨਸ ਵੱਲੋ ਕਾਫੀ ਪਸੰਦ ਕੀਤਾ ਗਿਆ ਹੈ | ਇਹ ਅਕਾਸ਼ ਮਾਨ ਦੇ ਇਸ ਗਾਇਕੀ ਕਰੀਅਰ ਦਾ ਪਹਿਲਾ ਗੀਤ ਹੈ ਜਿਥੋਂ ਕਿ ਉਹ ਆਪਣੇ ਇਸ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ | ਹਰਭਜਨ ਮਾਨ ਦਾ ਇਹ ਕਹਿਣਾ ਹੈ ਕਿ ਓਹਨਾ ਨੇਂ ਆਪਣੇ ਬੇਟੇ ਨੂੰ ਗਾਇਕੀ ਅਤੇ ਐਕਟਿੰਗ ਬਾਰੇ ਪੂਰੀ ਸਿੱਖਿਆ ਦਿਲਵਾਉਣ ਤੋਂ ਬਾਅਦ ਹੀ ਇਸ ਇੰਡਸਟਰੀ ਵਿੱਚ ਲੈ ਆਏ ਹਨ |

avkash mann

ਅਕਾਸ਼ ਮਾਨ ਨੇਂ ਆਪਣੀ ਗਾਇਕੀ ਦੀ ਸਿੱਖਿਆ ਨਿਊ ਯਾਰ੍ਕ ਫ਼ਿਲਮ ਅਕੈਡਮੀ ਤੋਂ ਕੀਤੀ ਹੈ | ਇਸ ਫ਼ੀਲਡ ਵਿੱਚ ਉਹ ਆਪਣੀ ਪੂਰੀ ਤਿਆਰੀ ਨਾਲ ਆ ਰਹੇ ਹਨ ਅਤੇ ਫੈਨਸ ਨੂੰ ਵੀ ਅਕਾਸ਼ ਮਾਨ ਤੋਂ ਬਹੁਤ ਉਮੀਦਾਂ ਹਨ ਕਿ ਜਿਸ ਤਰਾਂ ਇਹਨਾਂ ਦੇ ਪਾਪਾ ਹਰਭਜਨ ਮਾਨ ਜੀ ਨੇਂ ਗਾਇਕੀ ਵਿੱਚ ਇੱਕ ਉੱਚਾ ਦਰਜ਼ਾ ਹਾਸਿਲ ਕੀਤਾ ਹੈ ਓਸੇ ਤਰਾਂ ਇਹ ਵੀ ਆਪਣੀ ਗਾਇਕੀ ਦੇ ਜਰੀਏ ਕੁੱਝ ਅੱਛਾ ਕਰਨ ਗਏ |

Related Post