ਗਾਇਕ ਅਮਰ ਸਿੰਘ ਚਮਕੀਲਾ ਦੇ ਸ਼ਾਗਿਰਦ ਤੇ ਪ੍ਰਸਿੱਧ ਗਾਇਕ ਅਵਤਾਰ ਚਮਕ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ, ਦਵਾਈ ਲਈ ਵੀ ਨਹੀਂ ਹਨ ਪੈਸੇ

By  Rupinder Kaler November 1st 2019 05:35 PM -- Updated: November 6th 2019 11:28 AM

ਗਾਇਕ ਅਮਰ ਸਿੰਘ ਚਮਕੀਲਾ ਦੇ ਸ਼ਾਗਿਰਦ ਤੇ ਪ੍ਰਸਿੱਧ ਗਾਇਕ ਅਵਤਾਰ ਚਮਕ ਏਨੀਂ ਦਿਨੀਂ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਹਨ । ਇੱਕ ਸਮਾਂ ਸੀ ਜਦੋਂ ਅਵਤਾਰ ਚਮਕ ਤੇ ਗਾਇਕਾ ਅਮਨਜੋਤ ਦੀ ਹਰ ਥਾਂ ਤੇ ਤੂੰਤੀ ਬੋਲਦੀ ਸੀ । ਇਸ ਜੋੜੀ ਨੇ ‘ਕੀ ਚਮਕੀਲਾ ਬਣਜੇਗਾ’, ‘ਬੋਲ ਚਮਕੀਲੇ ਦੇ’, ‘ਠੇਕਾ ਪਿਆਰ ਦਾ’ ਅਤੇ ‘ਸਾਂਝ ਪਿਆਰਾਂ ਦੀ’ ਵਰਗੀਆਂ 70 ਦੇ ਕਰੀਬ ਕੈਸਟਾਂ ਕੱਢਕੇ ਪੰਜਾਬੀਆਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਸੀ ।

ਪਰ ਜਦੋਂ ਇਹ ਜੋੜੀ ਟੁੱਟੀ ਤਾਂ ਇਹ ਦੋਹੇਂ ਗਾਇਕ ਗੁੰਮਨਾਮੀ ਦੇ ਬੱਦਲਾਂ ਹੇਠ ਗਵਾਚ ਗਏ ਹਨ । ਗਾਇਕ ਅਵਤਾਰ ਚਮਕ ਅੱਤ ਦੀ ਗਰੀਬੀ ਦਾ ਸਾਹਮਣਾ ਕਰ ਰਹੇ ਹਨ ।

ਆਪਣੀ ਮਾਂ ਮਨਜੀਤ ਕੌਰ ਨਾਲ ਬਠਿੰਡਾ ਦੇ ਮਾਡਲ ਟਾਊਨ ਵਿੱਚ ਰਹਿਣ ਵਾਲੇ ਅਵਤਾਰ ਚਮਕ ਨੂੰ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਹੋਏ ਹਨ । ਇੱਥੇ ਹੀ ਬਸ ਨਹੀਂ ਅਵਤਾਰ ਚਮਕ ਦੇ ਹਲਾਤ ਉਦੋਂ ਹੋਰ ਮਾੜੇ ਹੋ ਗਏ ਜਦੋਂ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ।

ਇਸ ਹਾਦਸੇ ਕਰਕੇ ਉਹ ਵਿਕਲਾਂਗ ਬਣਕੇ ਰਹਿ ਗਏ ਹਨ । ਉਹਨਾਂ ਦੇ ਕੁਝ ਦੋਸਤ ਪੈਸੇ ਇੱਕਠੇ ਕਰਵਾਕੇ ਉਹਨਾਂ ਦਾ ਇਲਾਜ਼ ਕਰਵਾ ਰਹੇ ਹਨ । ਅੱਜ ਅਵਤਾਰ ਚਮਕ ਉਹ ਡੁੱਬਦਾ ਸੂਰਜ ਐ, ਜੋ ਕਿਸੇ ਸਹਾਰੇ ਨੂੰ ਉੁਡੀਕ ਰਿਹਾ।

Related Post