ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਦੀ ਜੋੜੀ ਦਰਸ਼ਕਾਂ ਨੂੰ ਆ ਰਹੀ ਪਸੰਦ, ਨਵੇਂ ਗੀਤ ਨਾਲ ਪਾ ਰਹੇ ਧੱਕ

By  Shaminder September 9th 2020 02:33 PM

ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਦਾ ਗੀਤ ‘ਐਂ ਕਿਵੇਂ’ ਜਿਸਦਾ ਕਿ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਸ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਰੌਬ ਦਾਬੇ ਦੇ ਨਾਲ ਵੈਰੀਆਂ ਦੇ ਸਾਹ ਸੁਕਾਈ ਰੱਖਦਾ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ । ਵੀਡੀਓ ਅਮਰ ਹੁੰਦਲ ਵੱਲੋਂ ਬਣਾਇਆ ਗਿਆ ਹੈ ।

https://www.instagram.com/p/CE5wOXDFKd1/

ਗੀਤ ਦੀ ਫੀਚਰਿੰਗ ‘ਚ ਗਿੱਪੀ ਗਰੇਵਾਲ, ਅੰਮ੍ਰਿਤ ਮਾਨ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਨੇ । ਗੀਤ ਨੂੰ ਗੀਤ ਐੱਮਪੀ-3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਨੇ ।

https://www.instagram.com/p/CExwPJQAO2X/

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਕਈ ਹਿੱਟ ਗੀਤ ਦਿੱਤੇ ਹਨ । ਅੰਮ੍ਰਿਤ ਮਾਨ ਨੇ ਵੀ ਕਈ ਗੀਤ ਰਿਲੀਜ਼ ਕੀਤੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੇ ਗੀਤ ਨੂੰ ਵੀ ਸਰੋਤੇ ਓਨਾਂ ਹੀ ਪਿਆਰ ਦੇਣਗੇ । ਜਿੰਨਾ ਹੋਰਨਾਂ ਗੀਤਾਂ ਨੂੰ ਮਿਲਦਾ ਰਿਹਾ ਹੈ ।

https://www.instagram.com/p/CElCsvEgLCR/

Related Post