ਆਯੁਸ਼ ਸ਼ਰਮਾ ਨੇ ਅਰਪਿਤਾ ਖ਼ਾਨ ਦੇ ਨਾਲ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ

By  Shaminder November 18th 2020 02:33 PM

ਅਰਪਿਤਾ ਖ਼ਾਨ ਦੇ ਵਿਆਹ ਨੂੰ ਛੇ ਸਾਲ ਪੂਰੇ ਹੋ ਚੁੱਕੇ ਹਨ । ਵਿਆਹ ਦੀ ਛੇਵੀਂ ਵੈਡਿੰਗ ਐਨੀਵਰਸਰੀ  ‘ਤੇ ਆਯੁਸ਼ ਸ਼ਰਮਾ ਨੇ ਆਪਣੀ ਅਤੇ ਅਰਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਆਯੁਸ਼ ਸ਼ਰਮਾ ਨੇ ਦੱਸਿਆ ਕਿ ਸਾਡੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਹਨ ।

arpita khan

ਇੰਝ ਲੱਗਦਾ ਹੈ ਕਿ ਮੈਂ ਤੁਹਾਨੂੰ ਹਮੇਸ਼ਾ ਤੋਂ ਜਾਣਦਾ ਹਾਂ। ਆਯੁਸ਼ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ ।

ਹੋਰ ਪੜ੍ਹੋ : ਸਲਮਾਨ ਖ਼ਾਨ ਜਨਮ ਦਿਨ ‘ਤੇ ਬਣੇ ਬੱਚੀ ਦੇ ਮਾਮਾ, ਭੈਣ ਅਰਪਿਤਾ ਖ਼ਾਨ ਨੇ ਦਿੱਤਾ ਧੀ ਨੂੰ ਜਨਮ

arpita khan

ਆਯੁਸ਼ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਹੈਪੀ ਐਨੀਵਰਸਿਰੀ ਮਾਈ ਲਵ ਅਰਪਿਤਾ ਖ਼ਾਨ ਸ਼ਰਮਾ, ਛੇ ਸਾਲ ਤੇਰੀ ਨਾਦਾਨੀਆਂ ਅਤੇ ਛੋਟੀਆਂ ਚੀਜ਼ਾਂ ਤੋਂ ਖੁਸ਼ੀ ਪਾ ਲੈਣਾ । ਤੇਰੇ ਵਰਗਾ ਸਾਥੀ ਪਾ ਕੇ ਮੈਂ ਧਨ ਹੋ ਗਿਆ, ਹਮੇਸ਼ਾ ਤੁਹਾਨੂੰ ਮੇਰੇ ਵੱਲੋਂ ਢੇਰ ਸਾਰਾ ਪਿਆਰ’।

arpita khan

ਦੱਸ ਦਈਏ ਕਿ ਅਰਪਿਤਾ ਖ਼ਾਨ ਅਤੇ ਆਯੁਸ਼ ਸ਼ਰਮਾ ਦੀ ਇਹ ਛੇਵੀਂ ਵਿਆਹ ਦੀ ਵਰੇ੍ਹਗੰਢ ਹੈ, ਪਰ ਇਹ ਪਹਿਲੀ ਵਾਰ ਹੈ ਕਿ ਉਹ ਆਪਣੀ ਪਤਨੀ ਤੋਂ ਦੂਰ ਹੈ।ਦਰਅਸਲ ਆਯੁਸ਼ ਏਨੀਂ ਦਿਨੀਂ ਕਿਸੇ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹਨ ।

 

View this post on Instagram

 

A post shared by Aayush Sharma (@aaysharma)

Related Post