ਆਯੁਸ਼ਮਾਨ ਖੁਰਾਣਾ ਤੇ ਵਿੱਕੀ ਕੌਸ਼ਲ ਨੂੰ ਇਹਨਾਂ ਫ਼ਿਲਮਾਂ ਲਈ ਮਿਲਿਆ ਨੈਸ਼ਨਲ ਐਵਾਰਡ  

By  Rupinder Kaler August 9th 2019 06:11 PM

66ਵੇਂ ਨੈਸ਼ਨਲ ਫ਼ਿਲਮ ਅਵਾਰਡ ਦਾ ਐਲਾਨ ਹੋ ਗਿਆ ਹੈ ।ਆਯੁਸ਼ਮਾਨ ਖੁਰਾਣਾ ਤੇ ਵਿੱਕੀ ਕੌਸ਼ਲ ਨੇ ਸਾਂਝੇ ਤੌਰ ਤੇ ਬੈਸਟ ਐਕਟਰ ਦਾ ਨੈਸ਼ਨਲ ਅਵਾਰਡ ਜਿੱਤਿਆ ਹੈ । ਇਹ ਸਾਂਝਾ ਅਵਾਰਡ ਇਸ ਲਈ ਦਿੱਤਾ ਗਿਆ ਹੈ, ਕਿਉਂਕਿ ਜਿਊਰੀ ਇਹ ਤੈਅ ਨਹੀਂ ਸੀ ਕਰ ਪਾਈ ਕਿ ਦੋਹਾਂ ਵਿੱਚੋਂ ਕਿਸ ਦੀ ਸਭ ਤੋਂ ਵਧੀਆ ਅਦਾਕਾਰੀ ਹੈ । ਇਸ ਵਾਰ ਲੋਕ ਸਭਾ ਚੋਣਾਂ ਹੋਣ ਕਰਕੇ ਇਹ ਅਵਾਰਡ ਦੇਰੀ ਨਾਲ ਦਿੱਤੇ ਜਾ ਰਹੇ ਹਨ, ਨਹੀਂ ਤਾਂ ਇਹਨਾਂ ਅਵਾਰਡਾਂ ਦਾ ਐਲਾਨ ਮਈ ਵਿੱਚ ਹੁੰਦਾ ਹੈ ।

ਆਯੁਸ਼ਮਾਨ ਖੁਰਾਣਾ ਨੂੰ ਕੌਮੀ ਅਵਾਰਡ ਫ਼ਿਲਮ 'ਅੰਧਾਧੁਨ' ਲਈ ਦਿੱਤਾ ਗਿਆ ਹੈ ।ਆਯੁਸ਼ਮਾਨ ਖੁਰਾਣਾ ਇਹ ਅਵਾਰਡ ਵਿੱਕੀ ਕੌਸ਼ਲ ਨਾਲ ਸਾਂਝਾ ਕਰਨਗੇ । 'ਉੜੀ ਦੀ ਸਰਜੀਕਲ ਸਟਰਾਈਕ' ਫ਼ਿਲਮ ਨੇ ਉਹਨਾਂ ਨੂੰ ਬੈਸਟ ਐਕਟਰ ਦਾ ਨੈਸ਼ਨਲ ਅਵਾਰਡ ਦਿਵਾਇਆ ਹੈ ।ਇਸ ਵਾਰ ਪੰਜਾਬੀ ਫ਼ਿਲਮ ਨੂੰ ਵੀ ਨੈਸ਼ਨਲ ਅਵਾਰਡ ਮਿਲਿਆ ਹੈ ।

ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਨੂੰ 66ਵੇਂ ਨੈਸ਼ਨਲ ਫ਼ਿਲਮ ਐਵਾਰਡ 'ਚ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ 'ਚ ਬੈਸਟ ਫ਼ਿਲਮ ਅਵਾਰਡ ਮਿਲਿਆ ਹੈ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਪੰਜਾਬੀ ਫ਼ਿਲਮ ਲਈ ਇਹ ਅਵਾਰਡ ਮਾਣ ਦੀ ਗੱਲ ਹੈ ਕਿਉਂਕਿ ਕਿਸੇ ਪੰਜਾਬੀ ਫ਼ਿਲਮ ਨੂੰ 2015 ਤੋਂ ਬਾਅਦ ਇਹ ਅਵਾਰਡ ਮਿਲਿਆ ਹੈ।

Related Post