ਆਯੁਸ਼ਮਾਨ ਖੁਰਾਣਾ ਨੇ ਚੰਡੀਗੜ੍ਹ ’ਚ ਖਰੀਦੀ ਨਵੀਂ ਕੋਠੀ, ਪੂਰਾ ਪਰਿਵਾਰ ਇੱਕਠਾ ਰਹੇਗਾ ਨਵੇਂ ਘਰ ਵਿੱਚ

By  Rupinder Kaler July 8th 2020 11:31 AM

ਆਯੁਸ਼ਮਾਨ ਖੁਰਾਣਾ ਤੇ ਉਹਨਾਂ ਦਾ ਪਰਿਵਾਰ ਪੰਚਕੂਲਾ ਵਿੱਚ ਖਰੀਦੇ ਗਏ ਆਪਣੇ ਨਵੇਂ ਘਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਪਰਿਵਾਰ ਦੇ ਮੈਂਬਰਾਂ ਵਿੱਚ ਆਯੁਸ਼ਮਾਨ ਦੇ ਮਾਤਾ ਪੂਨਮ ਤੇ ਪਿਤਾ ਪੀ ਖੁਰਾਣਾ, ਆਯੁਸ਼ਮਾਨ ਤੇ ਉਹਨਾਂ ਦੀ ਪਤਨੀ ਤਾਹਿਰਾ ਤੇ ਉਹਨਾਂ ਦੇ ਭਰਾ ਨੇ ਮਿਲ ਕੇ ਚੰਡੀਗੜ੍ਹ ਦੇ ਸੈਟੇਲਾਈਟ ਟਾਊਨ ਵਿੱਚ ਇੱਕ ਕੋਠੀ ਖਰੀਦੀ ਹੈ । ਆਯੁਸ਼ਮਾਨ ਨੇ ਇਸ ਸਭ ਤੇ ਕਿਹਾ ਹੈ ‘ਖੁਰਾਣਾ ਪਰਿਵਾਰ ਨੂੰ ਉਹਨਾਂ ਦਾ ਫੈਮਿਲੀ ਹੋਮ ਮਿਲ ਗਿਆ ਹੈ ।

https://www.instagram.com/p/B7Qf55_Atly/?utm_source=ig_embed

ਪੂਰੇ ਪਰਿਵਾਰ ਨੇ ਇਹ ਘਰ ਖਰੀਦਣ ਦਾ ਫੈਸਲਾ ਲਿਆ ਸੀ, ਤੇ ਹੁਣ ਪੂਰਾ ਪਰਿਵਾਰ ਇਸ ਘਰ ਵਿੱਚ ਇੱਕਠਾ ਰਹਿ ਸਕਦਾ ਹੈ ।ਸਾਨੂੰ ਆਪਣੇ ਇਸ ਨਵੇਂ ਪਤੇ ਤੇ ਨਵੀਂ ਤੇ ਖੂਬਸੂਰਤ ਯਾਦਾਂ ਨੂੰ ਬੁਣਨ ਦਾ ਇੰਤਜ਼ਾਰ ਹੈ’ ।

https://www.instagram.com/p/CAVNmz5ArW5/

ਖ਼ਬਰਾਂ ਦੀ ਮੰਨੀਏ ਤਾਂ ਖੁਰਾਣਾ ਪਰਿਵਾਰ ਨੂੰ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਘਰ ਦੀ ਤਲਾਸ਼ ਸੀ ਜਿਸ ਵਿੱਚ ਪੂਰਾ ਪਰਿਵਾਰ ਇੱਕਠਾ ਰਹਿ ਸਕੇ । ਹਾਲ ਹੀ ਵਿੱਚ ਉਹਨਾਂ ਨੇ ਇਹ ਪ੍ਰਾਪਰਟੀ ਖਰੀਦੀ ਹੈ ਤੇ ਹੁਣ ਉਹਨਾਂ ਨੂੰ ਇੱਥੇ ਆ ਕੇ ਰਹਿਣ ਵਿੱਚ ਥੋੜਾ ਸਮਾਂ ਲੱਗੇਗਾ ।

https://www.instagram.com/p/CAAw_t_gVnP/

Related Post