ਆਯੁਸ਼ਮਾਨ ਖੁਰਾਣਾ ਨੂੰ ਇਸ ਤਰ੍ਹਾਂ ਮਿਲੀ ਸੀ ਫ਼ਿਲਮਾਂ 'ਚ ਬਰੇਕ, ਕਾਲਜ ਦੇ ਦਿਨਾਂ 'ਚ ਦੋਸਤ ਇਸ ਕਰਕੇ ਉਡਾਉਂਦੇ ਸਨ ਮਜ਼ਾਕ 

By  Rupinder Kaler April 3rd 2019 04:08 PM

ਆਯੁਸ਼ਮਾਨ ਖੁਰਾਣਾ ਆਪਣੀਆਂ ਵੱਖਰੇ ਕਿਸਮ ਦੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ । ਉਹਨਾਂ ਦੀਆਂ ਫ਼ਿਲਮਾਂ ਸਮਾਜ ਦੇ ਬਹੁਤ ਨੇੜੇ ਹੁੰਦੀਆਂ ਹਨ । ਜਿਸ ਕਰਕੇ ਲੋਕ ਉਹਨਾਂ ਨੂੰ ਕਾਫੀ ਪਸੰਦ ਕਰਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਗੇ ।ਆਯੁਸ਼ਮਾਨ ਖੁਰਾਣਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ । ਜਿੱਥੇ ਉਹਨਾਂ ਦਾ ਨਾਂ ਨਿਸ਼ਾਂਤ ਰੱਖਿਆ ਗਿਆ ।ਆਯੁਸ਼ਮਾਨ ਖੁਰਾਣਾ ਨੂੰ ਪਰਿਵਾਰ ਵਿੱਚ ਬਹੁਤ ਹੀ ਲੱਕੀ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਦੇ ਜਨਮ ਤੋਂ ਪਹਿਲਾਂ ਪੂਨਮ ਖੁਰਾਣਾ ਦੇ ਘਰ ਕੋਈ ਔਲਾਦ ਨਹੀਂ ਸੀ ।

ayushmann khurrana ayushmann khurrana

ਆਯੁਸ਼ਮਾਨ ਖੁਰਾਣਾ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਰੱਖਦੇ ਸਨ। ਉਹ ਆਪਣੀ ਦਾਦੀ ਨੂੰ ਦੇਵਾਨੰਦ ਸਮੇਤ ਹੋਰ ਪੁਰਾਣੇ ਅਦਾਕਾਰਾਂ ਦੀ ਨਕਲ ਕਰਕੇ ਦਿਖਾਉਂਦੇ ਸਨ ।ਆਯੁਸ਼ਮਾਨ ਖੁਰਾਣਾ ਦਾ ਬਚਪਨ ਤੇ ਕਾਲਜ ਦੇ ਦਿਨਾਂ ਵਿੱਚ ਜਿਸ ਤਰ੍ਹਾਂ ਦਾ ਸਰੀਰ ਤੇ ਲੁੱਕ ਸੀ ਉਸ ਨੂੰ ਦੇਖਕੇ ਲਗਦਾ ਨਹੀ ਸੀ ਕਿ ਉਹ ਪੰਜਾਬੀ ਪਰਿਵਾਰ ਵਿੱਚੋਂ ਹਨ ।ਆਯੁਸ਼ਮਾਨ ਖੁਰਾਣਾ ਦੇ ਦੋਸਤ ਵੀ ਉਹਨਾਂ ਨੂੰ ਮਖੌਲ ਕਰਦੇ ਸਨ ਕਿ ਉਹ ਫ਼ਿਲਮੀ ਦੁਨੀਆਂ ਦੇ ਸੁਫਨੇ ਦੇਖ ਰਿਹਾ ਹੈ ।

ayushmann khurrana ayushmann khurrana

ਆਯੁਸ਼ਮਾਨ ਖੁਰਾਣਾ ਰੋਡੀਸ ਸੀਜ਼ਨ 2 ਦੇ ਜੇਤੂ ਰਹਿ ਚੁੱਕੇ ਹਨ ਇਸ ਲਈ ਉਹਨਾਂ ਨੂੰ ਪਾਪੂਲੈਰਟੀ ਮਿਲਣੀ ਸ਼ੁਰੂ ਹੋ ਗਈ ਸੀ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਦਾ ਪਹਿਲਾ ਸ਼ੋਅ ਪੋਪ ਸਟਾਰ ਸੀ । ਰੋਡੀਸ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਨੇ ਰੇਡਿਓ ਜੌਕੀ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਇਸ ਨੌਕਰੀ ਦੌਰਾਨ ਆਯੁਸ਼ਮਾਨ ਖੁਰਾਣਾ ਦੇ ਇੰਡਸਟਰੀ ਵਿੱਚ ਲਿੰਕ ਤਾਂ ਬਣ ਗਏ ਸਨ ਪਰ ਉਹਨਾਂ ਨੂੰ ਇਹ ਕਹਿ ਕੁ ਰਿਜੈਕਟ ਕਰ ਦਿੱਤਾ ਜਾਂਦਾ ਸੀ ਕਿ ਉਹਨਾਂ ਦਾ ਚਿਹਰਾ ਕੈਮਰੇ ਲਈ ਨਹੀਂ ਬਣਿਆ ।

ayushmann khurrana ayushmann khurrana

ਪਰ ਇਸ ਤੋਂ ਬਾਅਦ ਉਹਨਾਂ ਨੂੰ ਐਮ ਟੀ ਵੀ ਵਿੱਚ ਵੀਜੇ ਚੁਣ ਲਿਆ ਗਿਆ । ਵੀਜੇ ਬਣਨ ਦਾ ਚਾਂਸ ਰਘੂ ਰਾਮ ਨੇ ਦਿੱਤਾ ਸੀ । ਇੱਕ ਰੇਡੀਓ ਸ਼ੋਅ ਦੌਰਾਨ ਆਯੁਸ਼ਮਾਨ ਖੁਰਾਣਾ ਦੀ ਮੁਲਾਕਾਤ ਫ਼ਿਲਮਕਾਰ ਕਰਨ ਜੌਹਰ ਨਾਲ ਹੋਈ ਤਾਂ ਉਹਨਾਂ ਨੇ ਕਰਨ ਨੂੰ ਫ਼ਿਲਮ ਵਿੱਚ ਬਰੇਕ ਦੇਣ ਲਈ ਕਿਹਾ । ਕਰਨ ਜੌਹਰ ਨੇ ਆਯੁਸ਼ਮਾਨ ਖੁਰਾਣਾ ਨੂੰ ਬਾਅਦ ਵਿੱਚ ਫੋਨ ਕਰਨ ਲਈ ਕਿਹਾ । ਆਯੁਸ਼ਮਾਨ ਖੁਰਾਣਾ ਨੇ ਜਦੋਂ ਕਰਨ ਜੌਹਰ ਦੇ ਦਫਤਰ ਵਿੱਚ ਕਈ ਵਾਰ ਫੋਨ ਕੀਤਾ ਤਾਂ ਉਹਨਾਂ ਨੂੰ ਜੁਆਬ ਦਿਤਾ ਗਿਆ ਕਿ ਉਹ ਸਿਰਫ ਵੱਡੇ ਅਦਾਕਾਰਾਂ ਨੂੰ ਲੈ ਕੇ ਹੀ ਫ਼ਿਲਮਾਂ ਬਨਾਉਂਦੇ ਹਨ ।

https://www.youtube.com/watch?v=z1g7kpE6Tcc

ਇਸ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਨੇ ਆਪਣੇ ਟੀਵੀ ਕਰੀਅਰ ਵੱਲ ਹੀ ਧਿਆਨ ਦਿੱਤਾ ।ਛੋਟੇ ਪਰਦੇ ਤੇ ਉਹਨਾਂ ਨੇ  ਏਕ ਥੀ ਰਾਜ ਕੁਮਾਰੀ ਟੀਵੀ ਸੀਰੀਅਲ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਹਨਾਂ ਨੂੰ ਹੋਰ ਵੀ ਕਈ ਸ਼ੋਅ ਮਿਲਣ ਲੱਗੇ ਤਾਂ ਉਹ ਟੀਵੀ ਦਾ ਮੰਨਿਆ ਪਰਮੰਨਿਆ ਨਾਂ ਬਣ ਗਿਆ ।  ਇਸ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਨੂੰ ਰਿਤਿਕ ਰੌਸ਼ਨ ਦੇ ਸ਼ੋਅ ਜਸਟ ਡਾਂਸ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਸ ਦੇ ਨਾਲ ਹੀ ਆਯੁਸ਼ਮਾਨ ਨੂੰ ਉਹਨਾਂ ਦੀ ਪਹਿਲੀ ਫ਼ਿਲਮ ਵਿੱਕੀ ਡੌਨਰ ਮਿਲ ਗਈ ।

https://www.youtube.com/watch?v=31AIQzr6m_Y

ਇਹ ਫ਼ਿਲਮ ਕਾਫੀ ਕਾਮਯਾਬ ਰਹੀ ਜਿਸ ਕਰਕੇ ਉਹਨਾਂ ਨੂੰ ਹੋਰ ਕਈ ਫ਼ਿਲਮਾਂ ਦੇ ਆਫਰ ਆਉਣ ਲੱਗੇ । ਇਹਨਾਂ ਡਰਾਮਾ ਤੇ ਸਮਾਜਿਕ ਫ਼ਿਲਮਾਂ ਹੋਣ ਕਰਕੇ ਆਯੁਸ਼ਮਾਨ ਖੁਰਾਣਾ ਦੀ ਵੱਖਰੀ ਪਹਿਚਾਣ ਬਣ ਗਈ ।

Related Post