ਮਹਿਲਾ ਦਿਵਸ 'ਤੇ ਆਯੂਸ਼ਮਾਨ ਖੁਰਾਣਾ ਦੀ ਇਹ ਕਵਿਤਾ ਸੋਚਣ ਲਈ ਕਰਦੀ ਹੈ ਮਜਬੂਰ, ਦੇਖੋ ਵੀਡੀਓ
ਮਹਿਲਾ ਦਿਵਸ 'ਤੇ ਆਯੂਸ਼ਮਾਨ ਖੁਰਾਣਾ ਦੀ ਇਹ ਕਵਿਤਾ ਸੋਚਣ ਲਈ ਕਰਦੀ ਹੈ ਮਜਬੂਰ, ਦੇਖੋ ਵੀਡੀਓ : ਅੱਜ ਪੂਰੀ ਦੁਨੀਆਂ 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਅਤੇ ਪੰਜਾਬੀ ਸਿਤਾਰਿਆਂ ਵੱਲੋਂ ਵੀ ਇਸ ਦਿਨ ਲਈ ਆਪਣੇ ਆਪਣੇ ਢੰਗ ਨਾਲ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਮਿਤਾਭ ਬੱਚਨ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਪਰਮੀਸ਼ ਵਰਮਾ ਤੱਕ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੀ ਬਾਲੀਵੁੱਡ ਦੇ ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਆਪਣੀ ਕਵਿਤਾ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸੰਬੋਧਨ ਕੀਤਾ ਹੈ।
View this post on Instagram
मेरी कविता - “इक लड़की ऐसी है जो बचपन में बड़ी हो गयी” #happywomensday #महिलादिवस
ਆਯੂਸ਼ਮਾਨ ਦੀ ਇਹ ਕਵਿਤਾ ਸੁਣ ਹਰ ਕੋਈ ਭਾਵੁਕ ਹੋ ਜਾਵੇਗਾ ਅਤੇ ਮਰਦ ਪ੍ਰਧਾਨ ਇਸ ਸਮਾਜ 'ਚ ਮਰਦਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਕਵਿਤਾ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦੀ ਹੈ। ਇਸ ਕਵਿਤਾ 'ਚ ਆਯੂਸ਼ਮਾਨ ਉਸ ਲੜਕੀ ਦੀ ਗੱਲ ਕਰ ਰਹੇ ਹਨ ਜਿਸ 'ਤੇ ਛੋਟੀ ਉਮਰ 'ਚ ਵੱਡੀਆਂ ਜ਼ਿਮੇਵਾਰੀਆਂ ਪੈ ਜਾਂਦੀਆਂ ਹਨ। ਮਹਿਲਾ ਦਿਵਸ 'ਤੇ ਉਹਨਾਂ ਦੀ ਇਸ ਕਵਿਤਾ ਨੂੰ ਪ੍ਰਸ਼ੰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ।
View this post on Instagram
#Article15 #firstlook shoot begins with @anubhavsinhaa sir.
ਵਿੱਕੀ ਡੋਨਰ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੇ ਆਯੂਸ਼ਮਾਨ ਖੁਰਾਣਾ ਵਧਾਈ ਹੋ, ਅੰਧਾ ਧੁੰਦ, ਸ਼ੁੱਭ ਮੰਗਲ ਸਾਵਧਾਨ, ਵਰਗੀਆਂ ਕਈ ਬਲਾਕਬਸਟਰ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਫਿਲਹਾਲ ਆਯੂਸ਼ਮਾਨ ਆਪਣੀ ਆਉਣ ਵਾਲੀ ਫਿਲਮ ਆਰਟੀਕਲ 15 ਦਾ ਸ਼ੂਟ ਕਰ ਰਹੇ ਹਨ। ਫਿਲਮ ਨੂੰ ਅਨੁਭਵ ਸਿਨਹਾ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਆਯੂਸ਼ਮਾਨ ਖੁਰਾਣਾ ਪੁਲਿਸ ਅਫਸਰ ਦੇ ਰੋਲ 'ਚ ਨਜ਼ਰ ਆਉਣ ਵਾਲੇ ਹਨ।