ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ‘ਗੁੱਡ ਨਿਊਜ਼’, ਬੀ-ਪਰਾਕ ਦੇ ਘਰ ਹੋਇਆ ਬੇਟੇ ਦਾ ਜਨਮ

By  Rupinder Kaler July 16th 2020 01:56 PM

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਖੁਸ਼ੀ ਦੀ ਖਬਰ ਆਈ ਹੈ, ਪੰਜਾਬੀ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਬੀ ਪਰਾਕ ਪਾਪਾ ਬਣ ਗਏ ਹਨ । ਉਹਨਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ । ਇਸ ਸਭ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਤੇ ਲੰਮੀ ਚੌੜੀ ਪੋਸਟ ਪਾ ਕੇ ਦਿੱਤੀ ਹੈ । ਉਹਨਾਂ ਦੀ ਇਸ ਪੋਸਟ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਧਾਈਆਂ ਦੇਣ ਸਿਲਸਿਲਾ ਸ਼ੁਰੂ ਹੋ ਗਿਆ ਹੈ ।ਉਹਨਾਂ ਦੇ ਪ੍ਰਸ਼ੰਸਕ ਤੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਲੋਕ ਲਗਾਤਾਰ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ ।

https://www.instagram.com/p/CCLvc3ij3dz/

ਬੀ ਪਰਾਕ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ । ਪਰ ਇਸ ਵਿੱਚ ਉਹਨਾਂ ਨੇ ਆਪਣੇ ਬੇਟੇ ਦਾ ਚੇਹਰਾ ਨਹੀਂ ਦਿਖਾਇਆ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਬੀ ਪਰਾਕ ਨੇ ਆਪਣੀ ਪਤਨੀ ਨਾਲ ਬੱਚੇ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ਵਿੱਚ ਇਹ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਸੀ ।

https://www.instagram.com/p/CCscr-SjNd0/

https://www.instagram.com/p/CBx3WZZjUTT/

Related Post