ਬੀ ਪਰਾਕ ਨੂੰ ਇਸ ਗਾਣੇ ਲਈ ਮਿਲਿਆ ਨੈਸ਼ਨਲ ਅਵਾਰਡ

By  Rupinder Kaler March 23rd 2021 01:15 PM -- Updated: March 23rd 2021 01:20 PM

67ਵੇਂ ਨੈਸ਼ਨਲ ਫਿਲਮ ਐਵਾਰਡਸ ਦਾ ਐਲਾਨ ਹੋ ਗਿਆ ਹੈ । 67ਵੇਂ ਨੈਸ਼ਨਲ ਫਿਲਮ ਅਵਾਰਡਸ ਵਿੱਚ ਪਾਲੀਵੁੱਡ ਦੇ ਸਿਤਾਰੇ ਵੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਏ ਹਨ । ਇਸ ਸਭ ਦੇ ਚਲਦੇ ਪੰਜਾਬੀ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ ਬੀ ਪਰਾਕ ਨੂੰ ਬੌਲੀਵੁੱਡ ਫਿਲਮ 'ਕੇਸਰੀ' ਲਈ ਗਾਏ ਗੀਤ 'ਤੇਰੀ ਮਿੱਟੀ' ਲਈ ਬੈਸਟ ਪਲੇਅ ਬੈਕ ਸਿੰਗਰ ਦਾ ਅਵਾਰਡ ਮਿਲਿਆ ਹੈ।

ਹੋਰ ਪੜ੍ਹੋ :

ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਬਿਹਤਰੀਨ ਪੰਜਾਬੀ ਫ਼ਿਲਮ ਦਾ ਅਵਾਰਡ, ਸਿੰਮੀ ਚਾਹਲ ਨੇ ਸਭ ਦਾ ਕੀਤਾ ਸ਼ੁਕਰੀਆ ਅਦਾ

ਇਸ ਅਵਾਰਡ ਨੂੰ ਲੈ ਕੇ ਬੀ ਪਰਾਨ ਨੇ ਆਪਣੇ ਇੰਸਟਾਗ੍ਰਾਮ ਤੇ ਵਿੱਚ ਇੱਕ ਪੋਸਟ ਪਾਈ ਹੈ ।ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਲਿਖਿਆ "ਮੇਰੇ ਕੋਲ ਸ਼ਬਦ ਨਹੀਂ ਆਖਿਰ ਕੀ ਬੋਲਾਂ, ਬਸ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਇਹ ਸਭ ਆਪ ਸਭ ਦੇ ਪਿਆਰ ਤੇ ਦੁਵਾਵਾਂ ਦੇ ਕਰਕੇ ਪੋਸੀਬਲ ਹੋਇਆ ਹੈ ਕਿ ਮੈਨੂੰ ਨੈਸ਼ਨਲ ਫਿਲਮ ਐਵਾਰਡਸ 'ਚ ਬੈਸਟ ਪਲੇਅ ਬੈਕ ਸਿੰਗਰ ਦਾ ਅਵਾਰਡ ਮਿਲਿਆ ਹੈ’।

ਆਪਣੀ ਇਸ ਪੋਸਟ 'ਚ ਬੀ ਪਰਾਕ ਨੇ ਗਾਣੇ ਦੀ ਸਾਰੀ ਟੀਮ ਨੂੰ ਟੈਗ ਕੀਤਾ ਹੈ। ਫਿਲਮ 'ਕੇਸਰੀ' 'ਚ ਅਕਸ਼ੇ ਕੁਮਾਰ ਲੀਡ ਕਿਰਦਾਰ 'ਚ ਨਜ਼ਰ ਆਏ ਸੀ। ਜੇਕਰ ਗੀਤ 'ਤੇਰੀ ਮਿੱਟੀ' ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਮਨੋਜ ਮੁਨਾਤਸ਼ੀਰ ਨੇ ਲਿਖਿਆ ਹੈ ਤੇ ਗਾਣੇ ਦਾ ਸੰਗੀਤ 'ਅਰਕੋ' ਨੇ ਤਿਆਰ ਕੀਤਾ ਹੈ।

Related Post