ਬੱਬਲ ਰਾਏ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ,12 ਅਗਸਤ ਨੂੰ ਹੋਣ ਜਾ ਰਿਹਾ ਰਿਲੀਜ਼  

By  Shaminder August 6th 2019 10:57 AM -- Updated: August 6th 2019 10:59 AM

ਗਾਇਕ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਇਹ ਪੋਸਟਰ ਉਨ੍ਹਾਂ ਨੇ ਨਵੇਂ ਗੀਤ ਦਾ ਹੈ । ਜੋ ਕਿ 12 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਬੱਬਲ ਰਾਏ ਦੇ ਨਾਲ ਇਸ ਗੀਤ 'ਚ ਸਾਥ ਦੇਣਗੇ ਸਿੱਧੂ ਮੂਸੇਵਾਲਾ। ਬੱਬਲ ਰਾਏ  ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ, ਗਾਇਕੀ ਹੋਵੇ ਜਾਂ ਫਿਰ ਅਦਾਕਾਰੀ ਹਰ ਖੇਤਰ ਵਿੱਚ ਬੱਬਲ ਰਾਏ ਨੂੰ ਲੋਕਾਂ ਨੇ ਪਸੰਦ ਕੀਤਾ ਹੈ ।

ਹੋਰ ਵੇਖੋ:ਬੱਬਲ ਰਾਏ ‘ਅਰਦਾਸ ਕਰਾਂ’ ਦੇ ਨਾਲ ਜੁੜੇ ਆਪਣੇ ਅਹਿਸਾਸ ਨੂੰ ਕੀਤਾ ਸਾਂਝਾ, ਦੇਖੋ ਵੀਡੀਓ

https://www.instagram.com/p/B0yEiGXhzXD/

ਹਾਲ ਹੀ ਵਿੱਚ ਬੱਬਲ ਰਾਏ ਦਾ ਗਾਣਾ ਬਿੱਲੀ ਅੱਖ ਰਿਲੀਜ਼ ਹੋਇਆ ਸੀ ।ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਹੁਣ ਬੱਬਲ ਰਾਏ ਆਪਣਾ ਨਵਾਂ ਗਾਣਾ   ਲੈ ਕੇ ਆ ਰਹੇ ਹਨ । ਇਹ ਗਾਣਾ ਸਿੱਧੂ ਮੂਸੇਵਾਲਾ ਨੇ ਲਿਖਿਆ ਹੈ ਜਦੋਂ ਕਿ ਗਾਣੇ ਦੀ ਵੀਡੀਓ ਪਵ ਧਾਰੀਆ ਨੇ ਬਣਾਈ ਹੈ । ਗਾਣੇ ਦਾ ਮਿਊਜ਼ਿਕ ਬਿੱਗ ਬਰਡ ਨੇ ਤਿਆਰ ਕੀਤਾ ਹੈ ।

https://www.instagram.com/p/B0ilZHUhCMM/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬਲ ਰਾਏ ਨੇ ਆਪਣੇ ਇੰਸਟਾ ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ਕਿ ਉਹਨਾਂ ਦਾ ਨਵਾਂ ਗਾਣਾ ਕਿਸ ਨੇ ਲਿਖਿਆ ਹੈ । ਪਰ ਕੋਈ ਵੀ ਇਸ ਦਾ ਜਵਾਬ ਨਹੀਂ ਸੀ ਦੇ ਸਕਿਆ ਕਿਉਂਕਿ ਕੋਈ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਲਗਾ ਸਕਿਆ ਕਿ ਬੱਬਲ ਰਾਏ ਸਿੱਧੂ ਮੂਸੇਵਾਲਾ ਨਾਲ ਗਾਣਾ ਕਰ ਰਹੇ ਹਨ ।

Related Post