'ਮੈਂ ਤੇਰਾ ਅਕਸ਼ੇ' 'ਤੇ ਡਾਂਸ ਕੰਸਰਟ ,ਕੱਲ੍ਹ ਰਿਲੀਜ਼ ਹੋਵੇਗਾ ਗੀਤ

By  Shaminder September 14th 2018 07:31 AM

ਬੱਬਲ ਰਾਏ ਦਾ ਗੀਤ 'ਮੈਂ ਤੇਰਾ ਅਕਸ਼ੇ' ਕੱਲ੍ਹ ਸ਼ਾਮ ਨੂੰ ਛੇ ਵਜੇ ਰਿਲੀਜ਼ ਹੋਣ ਜਾ ਰਿਹਾ ਹੈ । ਇਹ ਗੀਤ ਇੱਕ ਡਾਂਸ ਗੀਤ ਹੈ ।ਬੱਬਲ ਰਾਏ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਇਸ ਗੀਤ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਿਤ ਨੇ ।ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਨੂੰ ਇਹ ਗੀਤ ਵੀ ਪਸੰਦ ਆਏਗਾ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਨੇ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਹੈ ।

ਹੋਰ ਵੇਖੋ: ਬੱਬਲ ਰਾਏ ਲੈ ਕੇ ਆ ਰਹੇ ਨੇ ‘ਮੈਂ ਤੇਰਾ ਅਕਸ਼ੇ’,ਜੱਸੀ ਗਿੱਲ ਨੇ ਸਾਂਝਾ ਕੀਤਾ ਪੋਸਟਰ

https://www.instagram.com/p/Bnsf8wzB1Kn/?hl=en&taken-by=babbalrai9

ਬੱਬਲ ਰਾਏ ਦਾ ਕਹਿਣਾ ਹੈ ਕਿ ਹੰਬਲ ਮਿਊਜ਼ਿਕ ਵੱਲੋਂ ਇਸ ਗੀਤ 'ਤੇ ਡਾਂਸ ਕੰਸਰਟ ਰੱਖਿਆ ਗਿਆ ਹੈ ਅਤੇ ਨੌਜਵਾਨ ਇਸ ਕੰਸਰਟ 'ਚ ਹਿੱਸਾ ਲੈ ਸਕਦੇ ਨੇ ਅਤੇ ਜੋ ਵੀ ਵੀਡਿਓ ਬਿਹਤਰੀਨ ਹੋਵੇਗਾ ਉਸ ਨੂੰ ਹੰਬਲ ਮਿਊਜ਼ਿਕ ਵੱਲੋਂ ਯੂਟਿਊਬ 'ਤੇ ਵਿਖਾਇਆ ਜਾਵੇਗਾ । ਬੱਬਲ ਰਾਏ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । 'ਛੋਟੀਆਂ ਨੇ ਜਿੰਦਾ ਜ਼ਿੰਮੇਵਾਰੀਆਂ' ਨੇ ਭਾਰੀ ਨਾਲ ਚਰਚਾ 'ਚ ਆਏ ਬੱਬਲ ਰਾਏ ਮਿਊਜ਼ਿਕ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਿਸਮਤ ਆਜ਼ਮਾ ਚੁੱਕੇ ਨੇ ।

ਮਿਸਟਰ ਅਤੇ ਮਿਸਿਜ਼ ੪੨੦ 'ਚ ਉਨ੍ਹਾਂ ਨੂੰ ਇੱਕ ਮਹਿਲਾ ਕਿਰਦਾਰ ਦੇ ਰੂਪ 'ਚ ਵੀ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਰੋਲ ਵੀ ਉਨ੍ਹਾਂ ਨੇ ਫਿਲਮਾਂ 'ਚ ਕੀਤੇ ਨੇ । ਬੱਬਲ ਰਾਏ ਹੁਣ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ 'ਮੈਂ ਤੇਰਾ ਅਕਸ਼ੇ' ਦੇ ਨਾਲ । ਇਸ ਨਵੇਂ ਗੀਤ 'ਚ ਆਡਿਓ ,ਵੀਡਿਓ ਹਰ ਇੱਕ ਚੀਜ਼ ਇਸ ਗੀਤ ਦੀ ਬਿਹਤਰੀਨ ਹੈ।ਇਸ ਗੀਤ ਨੂੰ ਬੱਬਲ ਰਾਏ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ ।ਬੱਬਲ ਰਾਏ ਦਾ ਇਹ ਗੀਤ ਲੋਕਾਂ ਨੂੰ ਨਚਾਉਣ 'ਚ ਕਿੰਨਾ ਕਾਮਯਾਬ ਰਹਿੰਦੇ ਨੇ ਇਹ ਤਾਂ ਕੱਲ੍ਹ ਸ਼ਾਮ ਨੂੰ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

 

 

Related Post