ਬੱਬਲ ਰਾਏ ਆਪਣੀ ਅਗਲੀ ਫ਼ਿਲਮ ’ਚ ਨਿਭਾਉਣਗੇ ‘ਅਥਲੀਟ’ ਦਾ ਕਿਰਦਾਰ, ਤਸਵੀਰਾਂ ਹੋ ਰਹੀਆਂ ਹਨ ਵਾਇਰਲ

By  Rupinder Kaler February 13th 2020 01:42 PM

ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣਗੇ । ਬੱਬਲ ਰਾਏ ‘ਇੱਕ ਸੰਧੂ ਹੁੰਦਾ ਸੀ’, ‘ਪੋਸਤੀ’ ਤੋਂ ਇਲਾਵਾ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਉਹ ਅਥਲੀਟ ਦਾ ਕਿਰਦਾਰ ਨਿਭਾਉਣਗੇ । ਬੱਬਲ ਰਾਏ ਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋ ਰਹੀ ਹੈ ਤੇ ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ ।

https://www.instagram.com/p/B8G-3E0Bjfg/?utm_source=ig_embed

ਉਹਨਾਂ ਨੇ ਦੱਸਿਆ ਕਿ ਅਥਲੀਟ ਦੇ ਕਿਰਦਾਰ ਨੂੰ ਨਿਭਾਉਣ ਤੇ ਉਸ ਵਰਗੀ ਲੁੱਕ ਹਾਸਲ ਕਰਨ ਲਈ ਉਹ ਬਹੁਤ ਮਿਹਨਤ ਕਰ ਰਹੇ ਹਨ । ਇੱਕ ਅਥਲੀਟ ਬਣਨ ਲਈ ਉਹਨਾਂ ਵੱਲੋਂ ਖ਼ਾਸ ਟ੍ਰੇਨਿੰਗ ਵੀ ਲਈ ਜਾ ਰਹੀ ਹੈ । ਉਹਨਾਂ ਨੇ ਕਿਹਾ ਕਿ ‘ਉਹ ਦਿਨ ਵਿੱਚ ਤਿੰਨ ਵਾਰ ਜਿੰਮ ਜਾਂਦੇ ਹਨ, ਡਾਈਟ ਵੀ ਸੋਚ ਸਮਝ ਕੇ ਲੈਂਦੇ ਹਨ ਉਹਨਾਂ ਨੇ ਮਠਿਆਈ ਖਾਣੀ ਛੱਡ ਦਿੱਤੀ ਹੈ, ਇਹ ਸਭ ਕੁਝ ਉਹਨਾਂ ਲਈ ਬਹੁਤ ਔਖਾ ਹੈ, ਪਰ ਇਸ ਦਾ ਫਲ ਮਿੱਠਾ ਹੋਵੇਗਾ’ ।

https://www.instagram.com/p/B73NUCJBT2Z/

ਸੋ ਬੱਬਲ ਰਾਏ ਆਪਣੀ ਫ਼ਿਲਮ ਲਈ ਕਾਫੀ ਮਿਹਨਤ ਕਰ ਰਹੇ ਹਨ, ਜਿਸ ਦੀ ਝਲਕ ਉਹਨਾਂ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਤੋਂ ਮਿਲ ਜਾਂਦੀ ਹੈ । ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B8OYp19h77g/

Related Post