ਗਾਇਕ ਬੱਬਲ ਰਾਏ ਤੇ ਸਿੱਧੂ ਮੂਸੇਬਵਾਲਾ ਇੱਕਠੇ ਲੈ ਕੇ ਆ ਰਹੇ ਹਨ ਇਹ ਗੀਤ ! 

By  Rupinder Kaler July 25th 2019 10:59 AM

ਗਾਇਕ ਬੱਬਲ ਰਾਏ ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ, ਗਾਇਕੀ ਹੋਵੇ ਜਾਂ ਫਿਰ ਅਦਾਕਾਰੀ ਹਰ ਖੇਤਰ ਵਿੱਚ ਬੱਬਲ ਰਾਏ ਨੂੰ ਲੋਕਾਂ ਨੇ ਪਸੰਦ ਕੀਤਾ ਹੈ । ਹਾਲ ਹੀ ਵਿੱਚ ਬੱਬਲ ਰਾਏ ਦਾ ਗਾਣਾ ਬਿੱਲੀ ਅੱਖ ਰਿਲੀਜ਼ ਹੋਇਆ ਸੀ ।ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । 'ਅਰਦਾਸ ਕਰਾਂ' ਫ਼ਿਲਮ ਵਿੱਚ ਵੀ ਬੱਬਲ ਰਾਏ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/B0LouVohVq8/

ਹੁਣ ਬੱਬਲ ਰਾਏ ਆਪਣੇ ਨਵੇਂ ਗਾਣੇ  ‘Litt Lyf’ ਲੈ ਕੇ ਆ ਰਹੇ ਹਨ । ਇਹ ਗਾਣਾ ਸਿੱਧੂ ਮੂਸੇਵਾਲਾ ਨੇ ਲਿਖਿਆ ਹੈ ਜਦੋਂ ਕਿ ਗਾਣੇ ਦੀ ਵੀਡੀਓ ਪਵ ਧਾਰੀਆ ਨੇ ਬਣਾਈ ਹੈ । ਗਾਣੇ ਦਾ ਮਿਊਜ਼ਿਕ ਬਿੱਗ ਬਰਡ ਨੇ ਤਿਆਰ ਕੀਤਾ ਹੈ । ਇਸ ਸਭ ਦੀ ਜਾਣਕਾਰੀ ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀ ਹੈ ।

https://www.instagram.com/p/B0TK96xhmbS/

ਇਸ ਪੋਸਟ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੱਬਲ ਰਾਏ ਨੇ ਆਪਣੇ ਇੰਸਟਾ ਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਸੀ ਕਿ ਉਹਨਾਂ ਦਾ ਨਵਾਂ ਗਾਣਾ ਕਿਸ ਨੇ ਲਿਖਿਆ ਹੈ । ਪਰ ਕੋਈ ਵੀ ਇਸ ਦਾ ਜਵਾਬ ਨਹੀਂ ਸੀ ਦੇ ਸਕਿਆ ਕਿਉਂਕਿ ਕੋਈ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਲਗਾ ਸਕਿਆ ਕਿ ਬੱਬਲ ਰਾਏ ਸਿੱਧੂ ਮੂਸੇਵਾਲਾ ਨਾਲ ਗਾਣਾ ਕਰ ਰਹੇ ਹਨ ।

https://www.instagram.com/p/Bzk0rOLB-uX/

ਬੱਬਲ ਰਾਏ ਦੇ ਪ੍ਰਸ਼ੰਸਕ ਇਸ ਗਾਣੇ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ ਕਿਉਂਕਿ ਬੱਬਲ ਰਾਏ ਸਿੱਧੁ ਮੂਸੇਵਾਲਾ ਨਾਲ ਪਹਿਲੀ ਵਾਰ ਗਾਣਾ ਲੈ ਕੇ ਆ ਰਹੇ ਹਨ ।

Related Post