ਦੁਗਣਾ ਗਾਇਕੀ ਦੀ ਬਾ-ਕਮਾਲ ਉਦਾਹਰਣ ਹੈ ਗੀਤ ਤੇਰਾ ਨਖਰਾ

By  Gulshan Kumar March 2nd 2018 01:17 PM -- Updated: March 2nd 2018 01:18 PM

ਦੋਸਤੋ ਦੁਗਣਾ ਗਾਇਕੀ ਪੰਜਾਬੀ ਸਭਿਆਚਾਰ ਦਾ ਅਨਿਖੜਵਾਂ ਅੰਗ ਏ। ਸਗੋਂ ਇਹ ਤਾਂ ਸ਼ਿੰਗਾਰ ਏ ਪੰਜਾਬੀ ਗੀਤ-ਸੰਗੀਤ ਦਾ।ਪੰਜਾਬੀ ਸੰਗੀਤ ਵਿੱਚ ਦੋਗਾਣਾ ਗਾਇਕੀ ਦਾ ਆਪਣਾ ਹੀ ਮਜ਼ਾ ਹੈ। ਤੇ ਦੋਗਾਣਾ ਗਾਇਕੀ ਦੀ ਆਪਣੀ ਹੀ ਇਕ ਵੱਖਰੀ ਔਡੀਐਂਸ ਹੈ। ਪਰ ਅੱਜ ਕੱਲ ਦੋਗਾਣਾ ਗਾਇਕੀ ਦਾ ਰਿਵਾਜ਼ ਖਤਮ ਹੁੰਦਾ ਜਾ ਰਿਹਾ ਹੈ। ਸਾਲ ਵਿਚ ਕੁਝ ਚੁਣਿੰਦਾ ਦੋਗਾਣਾ ਗੀਤ ਹੀ ਰੀਲੀਜ਼ ਹੁੰਦੇ ਨੇ। ਪਿਛਲੇ ਦਿਨੀ ਹੀ ਬੱਬੂ ਗੁਰਪਾਲ ਤੇ ਗੁਰਲੇਜ਼ ਅੱਖਤਰ ਦਾ ਦੋਗਾਣਾ ਗੀਤ ਤੇਰਾ ਨਖਰਾ ਰੀਲੀਜ਼ ਹੋਇਆ। ਜਿਹੜਾ ਜਿੰਨਾਂ ਚੰਗਾਂ ਦੋਨਾਂ ਨੇ ਗਾਇਆ ਹੈ, ਉਨਾਂ ਹੀ ਚੰਗੀ ਤਰਾਂ ਇਸ ਨੂੰ ਮੰਦੀਪ ਲਹਿਲ ਨੇ ਫ਼ਿਲਮਾਇਆ ਵੀ ਹੈ। ਇਸ ਦੇ ਬੋਲ ਲਿਖੇ ਨੇ ਮੱਖਣ ਬਰਾੜ ਨੇ।

ਜਿਹਨਾਂ ਦੇ ਪਹਿਲੇ ਗਾਣਿਆਂ ਨੂੰ ਵੀ ਭਰਵਾਂ ਹੁੰਗਾਰਾ ਮਿਿਲਆ ਸੀ। ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਹੈ ਵਿਨੈ ਵਿਨਾਇਕ ਨੇ। ਗਾਣਾ ਪੂਰੇ ਪਰਿਵਾਰ ਵਿੱਚ ਬੈਠ ਕੇ ਸੁਨਣ ਵਾਲਾ ਹੈ। ਜਿਸ ਤਰਾਂ ਇਹ ਗਾਣਾ ਸ਼ੋਸ਼ਲ ਸਾਈਟਸ ਤੇ ਵਾਈਰਲ ਹੋ ਰਿਹਾ ਹੈ, ਉਸ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਸੰਗੀਤ ਪ੍ਰੇਮੀਆਂ ਨੇ ਇਸ ਗਾਣੇ ਨੂੰ ਬਹੁਤ ਪਿਆਰ ਦਿੱਤਾ ਹੈ।

Edited By: Gourav Kochhar

Related Post