ਬੱਬੂ ਮਾਨ ਨੇ ਵੀ ਸ਼੍ਰੀ ਬਰਾੜ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਕਿਹਾ ‘ਇਹ ਸਮਾਂ ਪਰਚੇ ਪਾਉਣ ਦਾ ਨਹੀਂ ਕਿਸਾਨ ਤੇ ਮਜ਼ਦੂਰ ਬਚਾਉਣ ਦਾ ਹੈ’

By  Rupinder Kaler January 11th 2021 06:16 PM

ਗਾਇਕ ਰਣਜੀਤ ਬਾਵਾ, ਅਫਸਾਨਾ ਖ਼ਾਨ, ਐਮੀ ਵਿਰਕ ਤੇ ਮਨਕਿਰਤ ਔਲਖ ਤੋਂ ਬਾਅਦ ਹੁਣ ਗਾਇਕ ਬੱਬੂ ਮਾਨ ਨੇ ਵੀ ਹਰ ਇੱਕ ਨੂੰ ਇੱਕ ਮੰਚ ਤੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ । ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾ ਨੇ ਸੱਤਾ ਧਿਰ ਨੂੰ ਤਾਂ ਨਿਸ਼ਾਨੇ ਤੇ ਲਿਆ ਹੈ ਬਲਕਿ ਹਰ ਕਲਾਕਾਰ ਨੂੰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ ।

 

ਹੋਰ ਪੜ੍ਹੋ :

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਗਾਇਕ ਰਣਜੀਤ ਬਾਵਾ ਨੇ ਆਪਣੇ ਨਵੇਂ ਘਰ ਦਾ ਕੀਤਾ ਮਹੂਰਤ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ‘ਤੀਰ ਪੰਜਾਬ ਤੋਂ’ ਹੋਇਆ ਰਿਲੀਜ਼

babbu

ਉਹਨਾਂ ਨੇ ਲੰਮੀ ਚੌੜੀ ਪੋਸਟ ਪਾ ਕੇ ਲਿਖਿਆ ਹੈ ‘ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਤੇ ਕੋਈ ਡੰਡੇ ਬਰਸਾਉਂਦਾ ਹੈ ਕੀ ਉਦੋਂ ਪ੍ਰਸ਼ਾਸ਼ਨ ਤੇ ਪਰਚਾ ਹੁੰਦਾ ਹੈ ….ਨਹੀਂ , ਜਦੋਂ ਬਲਾਕ ਸੰਮਤੀ ਦੀਆਂ ਵੋਟਾਂ ਵਿੱਚ ਡਾਂਗ ਖੜਕਦੀ ਹੈ ਤਾਂ ਕੀ ਸਰਕਾਰੀ ਧਿਰ ਤੇ ਪਰਚਾ ਹੁੰਦਾ ਹੈ …? ਨਹੀਂ ਜਦੋਂ ਬਾਏ ਇਲੈਕਸ਼ਨ ਵਿੱਚ ਸੱਤਾ ਧਿਰ ਵਿਰੋਧੀ ਧਿਰ ਨੂੰ ਕੁੱਟਦੀ ਹੈ …ਕੀ ਸੱਤਾ ਧਿਰ ਦੇ ਸਮਰਥਕ ਤੇ ਪਰਚਾ ਹੁੰਦਾ ਹੈ ? ਨਹੀਂ …ਫੇਰ ਇੱਕਲੇ ਕਲਾਕਾਰਾਂ ’ਤੇ ਹੀ ਕਿਉਂ ਗਾਜ਼ ਗਿਰਦੀ ਹੈ ।

babbu maan kisan majdur ekta zindabad

ਇਹ ਵਕਤ ਆਪਸ ਵਿੱਚ ਵਿਤਕਰੇ ਦਾ ਨਹੀਂ ..ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੇ ਕਿਸਾਨ ਬਚੇਗਾ ਤਾਂ ਹੀ ਕਾਨੂੰ ਲਾਗੂ ਹੋਵੇਗਾ । ਆਓ ਪਹਿਲਾਂ ਰਲ ਕੇ ਕਿਸਾਨ ਤੇ ਮਜ਼ਦੂਰ ਬਚਾਈਏ’। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਗੱਲ ਰੱਖੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਲਗਾਤਾਰ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ । ਜਿਸ ਕਰਕੇ ਕੁਝ ਗਾਇਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ । ਕੁਝ ਦਿਨ ਪਹਿਲਾਂ ਹੀ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਭੜਕਾਊ ਗੀਤ ਗਾਉਣ ਦੇ ਇਲਜਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।

 

View this post on Instagram

 

A post shared by Babbu Maan (@babbumaaninsta)

Related Post