ਆਪਣੇ ਬਾਪੂ ਨੂੰ ਯਾਦ ਕਰਕੇ ਸਟੇਜ ਤੇ ਭਾਵੁਕ ਹੋਏ ਬੱਬੂ ਮਾਨ, ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੁਨੇਹਾ, ਵੀਡੀਓ ਵਾਇਰਲ

By  Shaminder June 12th 2019 12:06 PM

ਗੈਰੀ ਸੰਧੂ ਅਤੇ ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਬੱਬੂ ਮਾਨ ਗੈਰੀ ਸੰਧੂ ਦੇ ਇੱਕ ਖ਼ਾਸ ਗੀਤ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ । ਇਹ ਗੀਤ ਹੈ "ਤੇਰੇ ਨਾਲ ਵਿਆਹੀ ਹੋਈ ਆਂ" ਬੱਬੂ ਮਾਨ ਨੇ ਇਸ ਗੀਤ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ "ਗੈਰੀ ਦੇ ਇਸ ਗੀਤ ਨੇ ਪੁਆੜੇ ਵੀ ਬੜੇ ਪਾਏ ਹਨ । ਸਵੇਰੇ ਉੱਠਦਿਆਂ ਹੀ ਘਰ ਵਾਲੀ ਚਾਹ ਦਾ ਕੱਪ ਦੇ ਦਿੰਦੀ ਹੈ ਨਾਲ ਹੀ ਇਹ ਗੀਤ ਲਾ ਦਿੰਦੀ ਹੈ" ।

ਹੋਰ ਵੇਖੋ :ਬੱਬੂ ਮਾਨ ਨੇ ਜਦੋਂ ਗੱਲਾਂ ਗੱਲਾਂ ‘ਚ ਕੀਤੀ ਝੰਡ ,ਵੀਡੀਓ ਵਾਇਰਲ

https://www.youtube.com/watch?v=AUlqMAd3rcQ

ਗੈਰੀ ਸੰਧੂ ਅਤੇ ਬੱਬੂ ਮਾਨ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ ਪਰ ਇਹ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਗੈਰੀ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਖਿਚਾਈ ਵੀ ਕਰ ਰਹੇ ਹਨ । ਇਸ ਤੋਂ ਬਾਅਦ ਬੱਬੂ ਮਾਨ ਨੇ ਰੁੜਕਾਂ ਕਲਾਂ 'ਚ ਆਪਣੀ ਗੀਤਾਂ ਨਾਲ ਰੌਣਕਾਂ ਲਾਈਆਂ ।

https://www.instagram.com/p/Bpj0ShSgL4K/

ਇਸ ਮੌਕੇ ਉਨ੍ਹਾਂ ਨੇ ਗੈਰੀ ਸੰਧੂ ਦੀ ਤਾਰੀਫ਼ ਵੀ ਕੀਤੀ । ਇਸ ਦੇ ਨਾਲ ਹੀ ਗੈਰੀ ਸੰਧੂ ਦੇ ਪਿਤਾ ਜੀ ਜਦੋਂ ਸਟੇਜ 'ਤੇ ਆਏ ਤਾਂ ਬੱਬੂ ਮਾਨ ਨੇ ਉਨ੍ਹਾਂ ਦਾ ਪੂਰਾ ਆਦਰ ਸਤਿਕਾਰ ਕੀਤਾ ਅਤੇ ਕਿਹਾ ਕਿ "ਬਾਪੂ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ ।

https://www.instagram.com/p/Bo16gPRgUrg/

ਬਾਪੂ ਦਾ ਮੁੱਲ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਮੈਨੂੰ ਪੁੱਛ ਕੇ ਵੇਖ"  ਗੈਰੀ ਸੰਧੂ ਅਤੇ ਬੱਬੂ ਮਾਨ ਦਾ ਇਹ ਪੁਰਾਣਾ ਵੀਡੀਓ ਪੁਰਾਣਾ ਹੈ ਪਰ ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

 

Related Post