ਗੁਰੂ ਰੰਧਾਵਾ ਨੇ ਬੱਬੂ ਮਾਨ ਨਾਲ ਤਸਵੀਰ ਸਾਂਝੀ ਕਰ ਕਿਹਾ ਕੁਝ ਅਜਿਹਾ ਕਿ ਰਣਜੀਤ ਬਾਵਾ ਤੇ ਬੰਟੀ ਬੈਂਸ ਨੇ ਵੀ ਕੀਤੇ ਕਮੈਂਟ

By  Aaseen Khan September 17th 2019 03:37 PM

ਬੱਬੂ ਮਾਨ ਅਤੇ ਗੁਰੂ ਰੰਧਾਵਾ ਦੋ ਪੰਜਾਬੀ ਸੰਗੀਤ ਦੇ ਬਹੁਤ ਵੱਡੇ ਨਾਮ ਹਨ। ਦੋਨਾਂ ਦੇ ਫੈਨਸ ਦੀ ਇਹ ਅਕਸਰ ਖਵਾਹਿਸ਼ ਰਹਿੰਦੀ ਕਿ ਕਦੋਂ ਦੋਨੋ ਇਕੱਠੇ ਹੋਣ। ਪਿਛਲੇ ਦਿਨੀਂ ਗੁਰੂ ਰੰਧਾਵਾ ਨੇ ਬੱਬੂ ਮਾਨ ਨਾਲ ਤਸਵੀਰ ਸਾਂਝੀ ਕੀਤੀ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਦੋਨੋ ਇਕੱਠੇ ਖੜ੍ਹੇ ਨਜ਼ਰ ਆਏ। ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ, 'ਮੇਰੇ ਸਭ ਤੋਂ ਵੱਧ ਮਨਭਾਉਂਦੇ, ਅਤੇ ਮੇਰੇ ਭਾਜੀ ਬੱਬੂ ਮਾਨ ਸਾਬ੍ਹ ਟੱਚਵੁੱਡ ਟੱਚਵੁੱਡ'।

 

View this post on Instagram

 

#ishqtera ❤️

A post shared by Guru Randhawa (@gururandhawa) on Sep 10, 2019 at 1:45am PDT

ਮਿਊਜ਼ਿਕ ਕੰਪੋਜ਼ਰ ਅਤੇ ਗੀਤਕਾਰ ਬੰਟੀ ਬੈਂਸ, ਵੀ ਮਿਊਜ਼ਿਕ ਅਤੇ ਗਾਇਕ ਰਣਜੀਤ ਬਾਵਾ ਨੇ ਗੁਰੂ ਰੰਧਾਵਾ ਅਤੇ ਬੱਬੂ ਮਾਨ ਦੀ ਇਸ ਤਸਵੀਰ 'ਤੇ ਕਮੈਂਟ ਕਰਕੇ ਤਰੀਫ ਵੀ ਕੀਤੀ ਹੈ। ਗੁਰੂ ਰੰਧਾਵਾ ਅਤੇ ਬੱਬੂ ਮਾਨ ਦੇ ਫੈਨਸ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਬਹੁਤ ਜਲਦ ਦੋਨਾਂ ਗਾਇਕਾਂ ਦੀ ਕੋਲੈਬੋਰੇਸ਼ਨ ਵੀ ਬਹੁਤ ਜਲਦ ਦੇਖਣ ਨੂੰ ਮਿਲੇ।

ਹੋਰ ਵੇਖੋ : ਗੁਰੂ ਰੰਧਾਵਾ ਨੇ ਪੱਗ ਬੰਨ੍ਹ ਕੇ ਸਾਂਝੀ ਕੀਤੀ ਤਸਵੀਰ,ਕਿਹਾ 'ਹੌਲੀ ਹੌਲੀ ਸਿੱਖ ਲਵਾਂਗੇ ਪੱਗ ਬੰਨ੍ਹਣੀ'

 

View this post on Instagram

 

My all time Favourite and my paji @babbumaaninsta saab Maan Saab ??❤️❤️ Touchwood Touchwood ??

A post shared by Guru Randhawa (@gururandhawa) on Sep 16, 2019 at 4:14am PDT

ਦੱਸ ਦਈਏ ਗੁਰੂ ਰੰਧਾਵਾ ਵੀ ਬੱਬੂ ਮਾਨ ਦੇ ਫੈਨਸ 'ਚੋਂ ਆਉਂਦੇ ਹਨ।ਉਹ ਕਈ ਇੰਟਰਵਿਊਜ਼ 'ਚ ਵੀ ਇਸ ਗੱਲ ਨੂੰ ਕਹਿ ਚੁੱਕੇ ਹਨ ਕਿ ਸ਼ੁਰੂ ਤੋਂ ਹੀ ਉਹ ਬੱਬੂ ਮਾਨ ਨੂੰ ਸੁਣਦੇ ਆ ਰਹੇ ਹਨ ਅਤੇ ਉਹਨਾਂ ਦੇ ਸਭ ਤੋਂ ਫੇਵਰਿਟ ਗਾਇਕਾਂ ਚੋਂ ਆਉਂਦੇ ਹਨ ਤੇ ਹੁਣ ਉਹਨਾਂ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਵੀ ਇਸ ਗੱਲ 'ਤੇ ਪੱਕੀ ਮੋਹਰ ਲਗਾਉਂਦੀ ਹੈ। ਗੁਰੂ ਰੰਧਾਵਾ ਜਿਹੜੇ ਭਾਰਤ 'ਚ ਹੀ ਨਹੀਂ ਸਗੋਂ ਦੁਨੀਆਂ ਭਰ 'ਚ ਆਪਣੇ ਗਾਣਿਆਂ ਦੇ ਚਲਦਿਆਂ ਸੁਰਖ਼ੀਆਂ 'ਚ ਰਹਿੰਦੇ ਹਨ ਹੁਣ ਫ਼ਿਲਮ ਨਿਰਮਾਤਾ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ। ਗੁਰੂ ਰਣਜੀਤ ਬਾਵਾ ਦੀ ਆਉਣ ਵਾਲੀ ਫ਼ਿਲਮ 'ਤਾਰਾ ਮੀਰਾ' ਪ੍ਰੋਡਿਊਸ ਕਰ ਰਹੇ ਹਨ। ਤਾਰਾ ਮੀਰਾ ਫ਼ਿਲਮ 11 ਅਕਤੂਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।

Related Post