ਬੱਬੂ ਮਾਨ ਕਰਦਾ ਹੈ ਚੰਗੇ ਟੈਲੇਂਟ ਦੀ ਕਦਰ, ਬੱਬੂ ਮਾਨ ਦੇ ਸਟੇਜ਼ ਤੇ ਬੱਚੇ ਨੇ ਕੀਤੀ ਭੰਗੜੇ ਦੀ ਪਰਫਾਰਮੈਂਸ, ਵੀਡਿਓ ਵਾਇਰਲ  

By  Rupinder Kaler May 15th 2019 06:16 PM

ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਦੀ ਸਟੇਜ ਤੇ ਇੱਕ ਬੱਚਾ ਭੰਗੜੇ ਦੀ ਪਰਫਾਰਮੈਂਸ ਦੇ ਰਿਹਾ ਹੈ । ਇਸ ਸਟੇਜ ਤੇ ਬੱਚੇ ਦੇ ਨਾਲ ਗਾਇਕ ਬੱਬੂ ਮਾਨ ਵੀ ਮੌਜੂਦ ਹਨ । ਬੱਚੇ ਦੀ ਪਰਫਾਮੈਂਸ ਨੂੰ ਦੇਖ ਕੇ ਬੱਬੂ ਮਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

https://www.instagram.com/p/BvNtafAACCp/

ਬੱਬੂ ਮਾਨ ਦੀ ਇਸ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਹੈ ਤੇ ਲੋਕ ਇਸ ਤੇ ਆਪਣੇ ਕਮੈਂਟ ਵੀ ਦੇ ਰਹੇ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਚੰਗੇ ਟੈਲੇਂਟ ਦੀ ਕਾਫੀ ਕਦਰ ਕਰਦੇ ਹਨ ਇਸੇ ਲਈ ਉਹਨਾਂ ਨੇ ਇਸ ਬੱਚੇ ਦੀ ਪਰਫਾਰਮੈਂਸ ਆਪਣੇ ਸਟੇਜ ਤੇ ਕਰਨ ਦਿੱਤੀ । ਇਸ ਤੋਂ ਪਹਿਲਾਂ ਦੀ ਬੱਬੂ ਮਾਨ ਨੇ ਦਰਸ਼ਨ ਲੱਖੇਵਾਲਾ ਨੂੰ ਵੀ ਸਟਾਰ ਬਣਾਇਆ ਹੈ ।

https://www.instagram.com/p/BxcEyrBn_Uc/

ਬੱਬੂ ਮਾਨ ਨੇ ਕੁਝ ਸਾਲ ਪਹਿਲਾਂ ਦਰਸ਼ਨ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਦੇਖੀ ਸੀ ਜਿਸ ਤੋਂ ਬਾਅਦ ਬੱਬੂ ਮਾਨ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਕੇ ਆਏ ਸਨ ਤੇ ਅੱਜ ਦਰਸ਼ਨ ਲੱਖੇਵਾਲਾ ਚੰਗਾ ਗਾਇਕ ਹੈ । ਇਸ ਤੋਂ ਪਤਾ ਲਗਦਾ ਹੈ ਕਿ ਬੱਬੂ ਚੰਗੇ ਟੈਲੇਂਟ ਦੀ ਕਦਰ ਕਰਦਾ ਹੈ ।

Related Post