ਕਿਸਾਨਾਂ ਅਤੇ ਮਜ਼ਦੂਰਾਂ ਲਈ ਬੱਬੂ ਮਾਨ ਨੇ ਦਿੱਤਾ ਖ਼ਾਸ ਸੁਨੇਹਾ, ਵੀਡੀਓ ਕੀਤੀ ਸਾਂਝੀ

By  Shaminder August 7th 2020 01:06 PM

ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਇੱਕ ਟਰੈਕਟਰ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਕਿਸਾਨ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਹੈ ।ਇਸ ਦੇ ਨਾਲ ਹੀ ਬੱਬੂ ਮਾਨ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦਾ ਨਾਅਰਾ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ।

https://www.instagram.com/p/CDjslT5A4Nx/?igshid=hi7ixcgsqwsc

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ‘ਆਓ ਆਪਣੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਨਿਭਾਈਏ । ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ, ਭਾਈ ਆਪਣੀਆਂ ਕਾਰਾਂ, ਟ੍ਰੈਕਟਰਾਂ ਅਤੇ ਮੋਟਰਸਾਈਕਲਾਂ ‘ਤੇ ਇਹ ਨਾਅਰਾ ਜ਼ਰੂਰ ਲਾਉਣ ।

https://www.instagram.com/p/B-zfvqNg75p/

ਨੌਜਵਾਨ ਵੀਰ ਅੱਗੇ ਆ ਕੇ ਹਰ ਖੇਤਰ ਸੰਭਾਲਣ, ਨਵੀਂ ਸੋਚ ਅੱਗੇ ਆਵੇ, ਜਿਸ ਦਿਨ ਕਿਸਾਨ ਮਜ਼ਦੂਰ ਯੂਨੀਅਨ ਹੋ ਗਈ। ਉਸ ਦਿਨ ਮੇਰੇ ਦੇਸ਼ ਦੇ ਕਾਮੇ ਆਪਣੀ ਹਰ ਜ਼ਰੂਰਤ ਖੁਸ਼ੀ ਖੁਸ਼ੀ ਪੂਰੀ ਕਰ ਸਕਣਗੇ । ਬੱਬੂ ਮਾਨ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਨੇ ।

Related Post