ਜਦੋਂ ਬੱਬੂ ਮਾਨ ਇਸ ਬੀਬੀ ਦੀਆਂ ਗੱਲਾਂ ਸੁਣ ਕੇ ਸ਼ਰਮ ਨਾਲ ਹੋ ਗਏ ਲਾਲ,ਵੀਡੀਓ ਵਾਇਰਲ

By  Shaminder August 29th 2019 05:03 PM

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਬੱਬੂ ਮਾਨ ਕਿਸੇ ਪ੍ਰੋਗਰਾਮ ‘ਚ ਬੈਠੇ ਹੋਏ ਨਜ਼ਰ ਆ ਰਹੇ ਨੇ । ਬੱਬੂ ਮਾਨ ਕਿਸੇ ਪ੍ਰੋਗਰਾਮ ‘ਚ ਕੁਰਸੀ ‘ਤੇ ਬੈਠੇ ਹੋਏ ਨੇ ਜਦਕਿ ਕਿ ਇੱਕ ਮਹਿਲਾ ਵਕਤਾ ਬੋਲ ਰਹੀ ਹੈ ਅਤੇ ਬੱਬੂ ਮਾਨ ਦੇ ਗੀਤਾਂ ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:‘ਮਣਕੇ ਟੁੱਟਦੇ ਜਾਂਦੇ ਆ’ ਗੀਤ ਗਾਉਣ ਵਾਲੀ ਗਾਇਕਾ ਦੀਪਕ ਢਿੱਲੋਂ ਨੇ ਕਈ ਫ਼ਿਲਮਾਂ ‘ਚ ਵੀ ਕੀਤਾ ਹੈ ਕੰਮ,ਬੱਬੂ ਮਾਨ ਦੀ ਇਸ ਫ਼ਿਲਮ ‘ਚ ਦਿਖਾਈ ਸੀ ਅਦਾਕਾਰੀ

https://www.instagram.com/p/B1sjTMvHhQ7/

ਇਹ ਔਰਤ ਕਹਿ ਰਹੀ ਹੈ ਕਿ "ਬੱਬੂ ਕਹੇਗਾ ਕਿ ਇਸ ਉਮਰ ‘ਚ ਇਸ ਤਰ੍ਹਾਂ ਦੀਆਂ ਗੱਲਾਂ।ਉਹ ਬੱਬੂ ਮਾਨ ਨਾਲ ਮੁਖਾਤਿਬ ਹੁੰਦੀ ਹੋਈ ਕਹਿੰਦੀ ਹੈ ਕਿ ਪਰ ਬੱਬੂ ਤੇਰੀ ੳ ਆਵਾਜ਼ ਮੈਨੂੰ ਬਹੁਤ ਹੀ ਰੋਮਾਂਟਿਕ ਲੱਗਦੀ ਹੈ ।ਉਸ ਨੇ ਕਿਹਾ ਕਿ ਸਹੁੰ ਰੱਬ ਦੀ ਜਦੋਂ ਮੇਰੇ ਘਰ ਵਾਲੇ ਨੇ ਮੇਰੇ ਤੋਂ ਕਦੇ ਕੋਈ ਕੰਮ ਕਰਵਾਉਣਾ ਹੋਵੇ ਤਾਂ ਉਹ ਗਾਣਾ ਲਗਾ ਦਿੰਦਾ ਹੈ ਟੱਚਵੁੱਡ-ਟੱਚਵੁੱਡ" । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੀਤ ਆਉਂਦੇ ਰਹਿਣ ਤਾਂ ਜ਼ਿੰਦਗੀ ‘ਚ ਰੰਗੀਨੀ ਬਣੀ ਰਹਿੰਦੀ ਹੈ ।

https://www.instagram.com/p/BpsQIC0gtHG/

ਇਸ ਮਹਿਲਾ ਦੀਆਂ ਗੱਲਾਂ ਸੁਣ ਕੇ ਬੱਬੂ ਮਾਨ ਮੁਸਕਰਾ ਪੈਂਦੇ ਹਨ ਅਤੇ ਉਹ ਸ਼ਰਮ ਨਾਲ ਲਾਲ ਹੋ ਜਾਂਦੇ ਨੇ । ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਹੈ ਇਹ ਸਾਫ ਨਹੀਂ ਹੋ ਸਕਿਆ ਪਰ ਇਸ ਬੱਬੂ ਮਾਨ ਦੇ ਕਿਸੇ ਪ੍ਰਸ਼ੰਸਕ ਨੇ ਸਾਂਝਾ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

 

Related Post