ਗਾਇਕ ਬੱਬੂ ਮਾਨ ਤੇ ਗੈਰੀ ਸੰਧੂ ਨੇ ਭਾਵੁਕ ਹੋ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ 

By  Rupinder Kaler February 17th 2019 11:10 PM

ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ ਕਈ ਜਵਾਨ ਸ਼ਹੀਦ ਹੋ ਗਏ ਹਨ ਇਸ ਹਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਹੈ । ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਕੱਢਿਆ ਹੈ ।ਕੁਝ ਸਿਤਾਰੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ ।

uri movie producer donate 1 crore for pulwama shaheed jawans uri movie producer donate 1 crore for pulwama shaheed jawans

ਪਰ ਕੁਝ ਸਿਤਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਹੈ । ਗਾਇਕ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਇਹਨਾਂ ਸ਼ਹੀਦਾਂ ਨੂੰ ਸਰਧਾਂਜਲੀ ਦਿੰਦੇ ਹੋਏ ਬਹੁਤ ਹੀ ਭਾਵੁਕ ਗਾਣਾ ਗਾਇਆ ਹੈ । ਸ਼ਹੀਦਾਂ ਨੂੰ ਆਪਣੀ ਸਰਧਾਂਜਲੀ ਭੇਟ ਕੀਤੀ ਹੈ ।ਇਸ ਗਾਣੇ ਰਾਹੀਂ ਗੈਰੀ ਨੇ ਜਿੱਥੇ ਸ਼ਹੀਦਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ ਉੱਥੇ ਉਹਨਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਦੀ ਦੀ ਵੀ ਕੋਸ਼ਿਸ਼ ਕੀਤੀ ਹੈ ।

https://www.instagram.com/p/Bt-vjs4Bi7C/

ਗੈਰੀ ਸੰਧੂ ਵਾਂਗ ਗਾਇਕ ਬੱਬੂ ਮਾਨ ਨੇ ਵੀ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਆਪਣੇ ਇੱਕ ਅਖਾੜੇ ਦੌਰਾਨ ਯਾਦ ਕੀਤਾ ਹੈ । ਬੱਬੂ ਮਾਨ ਵੱਲੋਂ ਕਹੀਆਂ ਲਾਈਨਾਂ ਇੱਕ ਫੌਜੀ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਹਨ । ਕਿਸ ਤਰ੍ਹਾਂ ਇੱਕ ਫੌਜੀ ਆਪਣੀ ਪੂਰੀ ਜ਼ਿੰਦਗੀ ਸਰਹੱਦਾਂ ਦੀ ਰਾਖੀ ਦੇ ਲੇਖੇ ਲਾ ਦਿੰਦਾ ਹੈ ।

https://www.instagram.com/p/Bt-R4ZXDLSO/?utm_source=ig_share_sheet&igshid=1q6u1y1e6kwmy

Related Post