ਹਸ਼ਰ ਫ਼ਿਲਮ ਦਾ ਕਾਕਾ ਬੱਬੂ ਮਾਨ ਤੋਂ ਕਿਸ ਗੱਲ ਲਈ ਪਾ ਰਿਹਾ ਹੈ ਤਰਲੇ 

By  Shaminder May 28th 2019 03:43 PM

ਬੱਬੂ ਮਾਨ ਦੀ ਫ਼ਿਲਮ ਹਸ਼ਰ ਦੀ ਅਦਾਕਾਰਾ ਗੁਰਲੀਨ ਚੋਪੜਾ  ਅਤੇ ਅਦਾਕਾਰ  ਬੱਬੂ ਮਾਨ ਨੂੰ ਖ਼ਾਸ ਅਪੀਲ ਕਰ ਰਹੇ ਨੇ ਕਿ ਹਸ਼ਰ -2 ਬਣਾਈ ਜਾਵੇ। ਅਦਾਕਾਰਾ ਗੁਰਲੀਨ ਚੋਪੜਾ  ਨੇ ਉਸ ਫ਼ਿਲਮ 'ਚ (ਸ਼ਗਨ) ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਅਦਾਕਾਰ ਨੇ ਇੱਕ ਮੰਦਬੁੱਧੀ ਬੱਚੇ ਕਾਕੇ ਦਾ ਕਿਰਦਾਰ ਨਿਭਾਇਆ ਸੀ । ਦੋਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ:ਰੱਬ ਵਾਂਗ ਪੂਜਦੇ ਹਨ ਬੱਬੂ ਮਾਨ ਨੂੰ ਉਸ ਦੇ ਪ੍ਰਸ਼ੰਸਕ, ਵਾਇਰਲ ਵੀਡਿਓ ਹੈ ਇਸ ਦਾ ਸਬੂਤ

https://www.instagram.com/p/Bx_7LjEFmpZ/

ਬੱਬੂ ਮਾਨ ਦੇ ਕਿਸੇ ਫੈਨ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ।ਦਰਅਸਲ ਇਸ ਵੀਡੀਓ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨੇ ਬੱਬੂ ਮਾਨ ਦੀ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਇਆ ਸੀ ਅਤੇ ਇਹ ਅਦਾਕਾਰਾ ਇਸ ਵੀਡੀਓ 'ਚ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਨੇ ਇਸ ਮਾਮਲੇ 'ਚ ਕੁਝ ਨਹੀਂ ਕਿਹਾ ਜੋ ਕੁਝ ਕਿਹਾ ਹੈ ਉਹ ਇਸ ਅਦਾਕਾਰ ਨੇ ਹੀ ਕਿਹਾ ਹੈ । ਇਸ ਵੀਡੀਓ ਨੂੰ ਬੱਬੂ ਮਾਨ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕਮੈਂਟ ਕਰ ਰਹੇ ਨੇ ।

https://www.instagram.com/p/BxK2ZreAI6W/

 

 

Related Post