ਬੱਬੂ ਮਾਨ ਨੂੰ ਲੋਕ ਕਿਊ ਕਰਦੇ ਹਨ ਐਨਾ ਪਿਆਰ, ਇਹ ਵੀਡੀਓ ਹੈ ਸਬੂਤ

By  Anmol Sandhu July 26th 2018 10:55 AM -- Updated: July 26th 2018 11:25 AM

ਜੇਕਰ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ punjabi music ਦੀ ਗੱਲ ਕਰੀਏ ਤਾਂ ਅੱਜ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਉੱਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਛਾਈ ਹੋਈ ਹੈ ਅਤੇ ਇਸਨੂੰ ਇਸ ਮੁਕਾਮ ਤੇ ਪਚੌਣ ਵਾਲੇ ਪੰਜਾਬੀ ਸਿਤਾਰਿਆਂ ਦੀ ਲਿਸਟ ਵਿੱਚ ਬੱਬੂ ਮਾਨ babbu mann ਦਾ ਨਾਮ ਹਮੇਸ਼ਾ ਸਿਖਰ ਤੇ ਰਹਿੰਦਾ ਹੈ |

ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੀ ਜਿਹਨਾਂ ਨੇਂ ਕਿ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਇੱਕ ਬਜ਼ੁਰਗ ਨੇਂ ਸਟੇਜ ਤੇ ਆ ਕੇ ਗੀਤ ਗਾਉਣ ਲਈ ਕਿਹਾ ਤਾਂ ਬੱਬੂ ਮਾਨ ਨੇਂ ਬੜੇ ਹੀ ਸਤਿਕਾਰ ਨਾਲ ਉਹਨਾਂ ਨੂੰ ਗੀਤ ਗਾਉਣ ਲਈ ਆਪਣਾ ਮਾਈਕ ਦੇ ਦਿੱਤਾ ਤੇ ਬੱਬੂ ਮਾਨ ਨੇਂ ਉਸ ਬਜ਼ੁਰਗ ਦੇ ਗੀਤ ਤੇ ਕਾਫੀ ਇੰਜੋਏ ਕੀਤਾ | ਆਪਣੀ ਗਾਇਕੀ ਦੇ ਨਾਲ ਨਾਲ ਦਰਿਆਦਿਲੀ ਲਈ ਵੀ ਜਾਣੇ ਜਾਂਦੇ ਹਨ | ਬੱਬੂ ਮਾਨ ਹਰ ਵੱਡੇ ਛੋਟੇ ਦੀ ਇਜ੍ਜਤ ਕਰਦੇ ਹਨ ਸਭ ਨੂੰ ਬਰਾਬਰ ਸਮਝਦੇ ਹਨ ਅਤੇ ਆਪਣੇ ਸੇਲਿਬ੍ਰਿਟੀ ਹੋਣ ਦਾ ਬਿਲਕੁਲ ਵੀ ਘਮੰਡ ਨੀ ਕਰਦੇ |

https://www.instagram.com/p/Blf2U7JjKTx/?taken-by=babbumaan.official

ਹੁਣ ਜੇ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ” ਮਿੱਤਰਾਂ ਦੀ ਛੱਤਰੀ, ਸੌਣ ਦੀ ਝੜੀ ” ਆਦਿ | ਬੱਬੂ ਮਾਨ ਹਮੇਸ਼ਾ ਹੀ ਆਪਣੇ ਫੈਨਸ ਲਈ ਕੁੱਝ ਵੱਖਰਾ ਲੈ ਕੇ ਆਉਂਦੇ ਹਨ | ਪਿਛਲੇ ਸਾਲ ਇਹਨਾਂ ਦਾ ਇਕ ਗੀਤ ” ਟੈਲੀਫੋਨ ” ਆਇਆ ਸੀ ਜਿਸ ਨੂੰ ਕਿ ਲੋਕਾਂ ਨੇਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ | ਪੰਜਾਬੀ ਗਾਇਕੀ ਤੋਂ ਇਲਾਵਾ ਇਹ ਇੱਕ ਅੱਛੇ ਐਕਟਰ ਵੀ ਹਨ ਅਤੇ ਇਹ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ | ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਐਕਟਰ ਅਤੇ ਗਾਇਕ ਦੇ ਨਾਲ ਨਾਲ ਪ੍ਰੋਡਿਊਸਰ ਤੇ ਲੇਖਕ ਵੀ ਹਨ |

Related Post