ਬੱਬੂ ਮਾਨ ਦੇ ਗੀਤ 'ਲਾਂਘੇ' ਦਾ ਵੀਡੀਓ ਹੋਇਆ ਰਿਲੀਜ਼,ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਆਡੀਓ ਆਇਆ ਸੀ ਸਾਹਮਣੇ

By  Shaminder December 20th 2019 05:26 PM

ਬੱਬੂ ਮਾਨ ਦੇ ਗੀਤ 'ਲਾਂਘੇ' ਦਾ ਵੀਡੀਓ ਸਾਹਮਣੇ ਆ ਚੁੱਕਿਆ ਹੈ । ਇਸ ਧਾਰਮਿਕ ਗੀਤ ਦਾ ਆਡੀਓ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਕੱਢਿਆ ਗਿਆ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਇਸ ਦਾ ਵੀਡੀਓ ਵੀ ਸਾਹਮਣੇ ਆ ਚੁੱਕਿਆ ਹੈ । ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਨੂੰ ਬੱਬੂ ਮਾਨ ਨੇ ਆਪਣੇ ਯੂਟਿਊਬ ਚੈਨਲ 'ਤੇ ਬੀਤੇ ਦਿਨ ਜਾਰੀ ਕੀਤਾ ਹੈ ।

ਹੋਰ ਵੇਖੋ:ਬੱਬੂ ਮਾਨ ਨੇ ਆਪਣੇ ਇਸ ਪ੍ਰਸ਼ੰਸਕ ਦੀ ਇੱਛਾ ਨੂੰ ਇੰਝ ਕੀਤਾ ਪੂਰਾ,ਖੁਦ ਮਿਲਣ ਲਈ ਪਹੁੰਚੇ,ਵੀਡੀਓ ਹੋ ਰਿਹਾ ਵਾਇਰਲ

ਬੱਬੂ ਮਾਨ ਦਾ ਇਹ ਗੀਤ ਆਪਸੀ ਸਾਂਝੀਵਾਲਤਾ ਅਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਨਜ਼ਰ ਆ ਰਿਹਾ ਹੈ । ਇਸ 'ਚ ਸਿੱਖ ਮੁਸਲਿਮ ਦਰਮਿਆਨ ਭਾਈਚਾਰੇ ਨੁੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਦੱਸ ਦਈਏ ਕਿ ਕਰਤਾਰਪੁਰ ਸਾਹਿਬ ਸਥਿਤ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨਾਂ ਲਈ ਭਾਰਤ ਪਾਕਿਸਤਾਨ ਵੱਲੋਂ ਸਹਿਮਤੀ ਤੋਂ ਬਾਅਦ ਲਾਂਘਾ ਖੋਲ ਦਿੱਤਾ ਗਿਆ ਸੀ ਜਿਸ ਨਾਲ ਦਰਸ਼ਨਾਂ ਦੀ ਤਾਂਘ ਮਨ 'ਚ ਲਈ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਤੋਹਫ਼ਾ ਮਿਲਿਆ ਸੀ ।

babbu maan song langha babbu maan song langha

ਇਸ ਲਾਂਘੇ ਨਾਲ ਜਗਤ ਗੁਰੂ ਬਾਬਾ ਨਾਨਕ ਦੀ ਧਰਤੀ ਦੇ ਤਾਂ ਲੋਕ ਦਰਸ਼ਨ ਕਰ ਹੀ ਸਕਣਗੇ ਨਾਲ ਹੀ ਦੋਨਾਂ ਦੇਸ਼ਾਂ ਦੇ ਲੋਕਾਂ 'ਚ ਪਿਆਰ ਵੀ ਹੋਰ ਵਧੇਗਾ। ਇਸ ਭਾਈਵਾਲਤਾ ਦਾ ਸੰਦੇਸ਼ ਦਿੰਦਾ ਬੱਬੂ ਮਾਨ ਦਾ ਗੀਤ 'ਲਾਂਘਾ' ਰਿਲੀਜ਼ ਹੋ ਚੁੱਕਿਆ ਹੈ ਇਹ ਗੀਤ ਸਿੱਖ ਮੁਸਲਿਮ ਏਕਤਾ ਦਾ ਨਾਅਰਾ ਲਗਾਉਂਦਾ ਹੈ।

https://www.instagram.com/p/B31rOJoATI6/

ਗਾਣੇ ਦੇ ਬੋਲ ਸੰਗੀਤ ਅਤੇ ਅਵਾਜ਼ ਬੱਬੂ ਮਾਨ ਦੀ ਹੈ।ਬੱਬੂ ਮਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਵੀ ਕਈ ਪੰਜਾਬੀ ਗਾਇਕ ਗਾਣੇ ਰਿਲੀਜ਼ ਕਰ ਚੁੱਕੇ ਹਨ।

Related Post