ਖੰਟ ਵਾਲਾ ਮਾਨ ਯਾਨੀ ਬੱਬੂ ਮਾਨ ਜਲਦ ਲੈ ਕੇ ਹਾਜ਼ਿਰ ਹੋਣਗੇ ਨਵੀਂ ਐਲਬਮ 'ਮੇਰਾ ਗ਼ਮ 2'

By  Aaseen Khan July 22nd 2019 07:04 PM -- Updated: July 22nd 2019 07:05 PM

ਪੰਜਾਬੀ ਇੰਡਸਟਰੀ 'ਚ ਅੱਜ ਸਭ ਤੋਂ ਵੱਡਾ ਨਾਮ ਬੱਬੂ ਮਾਨ ਜਿੰਨ੍ਹਾਂ ਦੇ ਕੱਟੜ ਫੈਨਸ ਉਹਨਾਂ ਤੋਂ ਜਾਨ ਵਾਰਦੇ ਹਨ। ਗਾਇਕ, ਅਦਾਕਾਰ, ਤੇ ਗੀਤਕਾਰ ਬੱਬੂ ਮਾਨ ਜਲਦ ਆਪਣੇ ਫੈਨਸ ਨੂੰ ਤੋਹਫ਼ਾ ਦੇਣ ਜਾ ਰਹੇ ਹਨ ਉਹ ਵੀ ਸੁਪਰਹਿੱਟ ਐਲਬਮ 'ਮੇਰਾ ਗ਼ਮ' ਦੇ ਅਗਲੇ ਭਾਗ ਯਾਨੀ ਮੇਰਾ ਗ਼ਮ 2 ਨਾਲ। ਜੀ ਹਾਂ ਬੱਬੂ ਮਾਨ ਦੀ ਇਸ ਐਲਬਮ ਦਾ ਪੋਸਟਰ ਸਾਹਮਣੇ ਆਇਆ ਹੈ। ਹਮੇਸ਼ਾ ਦੀ ਤਰ੍ਹਾਂ ਐਲਬਮ ਦੇ ਸਾਰੇ ਗੀਤ ਬੱਬੂ ਮਾਨ ਹੋਰਾਂ ਨੇ ਆਪ ਲਿਖੇ ਹਨ। ਦੱਸ ਦਈਏ ਮੇਰਾ ਗ਼ਮ ਐਲਬਮ 2007 'ਚ ਆਈ ਸੀ ਜਿਸ ਦੇ ਸਾਰੇ ਹੀ ਗੀਤ ਬਲਾਕਬਸਟਰ ਹਿੱਟ ਹੋਏ ਸਨ।

babbu maan babbu maan

ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ

ਹੁਣ 12 ਸਾਲ ਬਾਅਦ ਬੱਬੂ ਮਾਨ ਮੇਰਾ ਗ਼ਮ ਦਾ ਅਗਲਾ ਭਾਗ ਮੇਰਾ ਗਮ ਦੋ 'ਚ ਉਸੇ ਅੰਦਾਜ਼ 'ਚ ਦਿਲਾਂ 'ਤੇ ਰਾਜ ਕਰਨਗੇ। ਖ਼ਬਰਾਂ ਦੀ ਮੰਨੀਏ ਤਾਂ ਇਸ ਐਲਬਮ ਦੇ ਗੀਤਾਂ ਦਾ ਵੀਡੀਓ ਕੈਨੇਡਾ 'ਚ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਫ਼ਿਲਮਾਏ ਗਏ ਹਨ। ਇਹ ਬੱਬੂ ਮਾਨ ਦਾ 9 ਵੀਂ ਸਟੂਡੀਓ ਐਲਬਮ ਹੋਣ ਵਾਲੀ ਹੈ। ਦੇਖਣਾ ਹੋਵੇਗਾ ਹੁਣ ਬੱਬੂ ਮਾਨ ਇਸ ਐਲਬਮ 'ਚ ਕਿਸ ਤਰ੍ਹਾਂ ਦੇ ਗੀਤ ਆਪਣੇ ਕੱਟੜ ਫੈਨਸ ਲਈ ਲੈ ਕੇ ਆਉਂਦੇ ਹਨ।

Related Post