ਬੱਬੂ ਮਾਨ ਦੀ ਨਵੀਂ ਐਲਬਮ 'ਪਾਗਲ ਸ਼ਾਇਰ' ਜਲਦ ਹੋਵੇਗੀ ਰਿਲੀਜ਼, ਪਹਿਲੀ ਝਲਕ ਆਈ ਸਾਹਮਣੇ
ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਅਜਿਹਾ ਨਾਮ ਜਿਸ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਗਾਇਕੀ, ਗੀਤਕਾਰੀ, ਫ਼ਿਲਮਾਂ, ਮਿਊਜ਼ਿਕ ਡਾਇਰੈਕਟਰ ਹਰ ਇੱਕ ਚੀਜ਼ 'ਚ ਸਫਲਤਾ ਹਾਸਿਲ ਕਰਨ ਵਾਲੇ ਬੱਬੂ ਮਾਨ ਬਹੁਤ ਜਲਦ ਆਪਣੇ ਕੱਟੜ ਫੈਨਸ ਲਈ ਵੱਡਾ ਤੋਹਫ਼ਾ ਲੈ ਕੇ ਆ ਰਹੇ ਹਨ। ਜੀ ਹਾਂ ਉਹਨਾਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਆਉਣ ਵਾਲੀ ਐਲਬਮ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਦਾ ਨਾਮ ਹੈ 'ਪਾਗਲ ਸ਼ਾਇਰ'।ਐਲਬਮ ਦੀ ਪਹਿਲੀ ਝਲਕ ਸਾਂਝੀ ਕਰਦੇ ਹੋਏ ਇੱਕ ਖੂਬਸੂਰਤ ਸ਼ੇਅਰ ਵੀ ਨਾਲ ਸਾਂਝਾ ਕੀਤਾ ਗਿਆ ਹੈ।
View this post on Instagram
Sat Shri Akal Ji PAGAL SHAYAR Punjabi Album Coming soon Beimaan
ਐਲਬਮ ਦਾ ਇਹ ਪੋਸਟਰ ਕਿਸੇ ਕਿਤਾਬ ਦੇ ਕਵਰ ਦੀ ਤਰ੍ਹਾਂ ਜਾਪ ਰਿਹਾ ਹੈ। ਜ਼ਾਹਿਰ ਹੈ ਉਹਨਾਂ ਦੀ ਇਸ ਐਲਬਮ 'ਚ ਉਹ ਆਪਣੇ ਸ਼ਾਇਰਾਨਾ ਅੰਦਾਜ਼ 'ਚ ਗੀਤ ਲੈ ਕੇ ਆਉਣ ਵਾਲੇ ਹਨ। ਬੱਬੂ ਮਾਨ ਨੇ ਪਹਿਲੀ ਐਲਬਮ 1998 'ਚ ਸੱਜਣ ਰੁਮਾਲ ਦੇ ਗਿਆ ਨਾਲ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਬੱਬੂ ਮਾਨ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਐਲਬਮ ਅਤੇ ਸਿੰਗਲ ਗੀਤ ਦਿੱਤੇ।
ਗਾਇਕੀ ਦੇ ਨਾਲ ਨਾਲ ਬੱਬੂ ਮਾਨ ਫ਼ਿਲਮਾਂ 'ਚ ਕਮਾਲ ਦਾ ਪ੍ਰਦਰਸ਼ਨ ਦਿਖਾ ਚੁੱਕੇ ਹਨ। ਉਹ ਰੱਬ ਨੇ ਬਣਾਈਆਂ ਜੋੜੀਆਂ, ਹਸ਼ਰ, ਏਕਮ ਦ ਸਨ ਆਫ਼ ਸੋਇਲ, ਦੇਸੀ ਰੋਮੀਓਜ਼, ਬਾਜ਼, ਤੇ ਪਿਛਲੇ ਸਾਲ ਕਾਫੀ ਸਮੇਂ ਬਾਅਦ ਫ਼ਿਲਮ ਬਣਜਾਰਾ ਦ ਟਰੱਕ ਡਰਾਈਵਰ ਫ਼ਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਦੇਖਣਾ ਹੋਵੇਗਾ ਲੰਬੇ ਸਮੇਂ ਬਾਅਦ ਐਲਬਮ ਲੈ ਕੇ ਆ ਰਹੇ ਬੱਬੂ ਮਾਨ ਪ੍ਰਸ਼ੰਸਕਾਂ ਨੂੰ ਕਿਹੋ ਜਿਹੇ ਗੀਤ ਇਸ 'ਚ ਦਿੰਦੇ ਹਨ।