ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਬੂ ਮਾਨ ਨੇ ਗੀਤ 'ਲਾਂਘਾ' ਕੀਤਾ ਰਿਲੀਜ਼

By  Aaseen Khan October 21st 2019 10:33 AM -- Updated: October 21st 2019 11:12 AM

ਇਹ ਵਰ੍ਹਾ ਪੰਜਾਬੀਆਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਬਹੁਤ ਹੀ ਮੱਹਤਵ ਰੱਖਦਾ ਹੈ। ਇਸ ਸਾਲ ਜਗਤ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਬਹੁਤ ਸਾਰੇ ਗਾਇਕਾਂ ਵੱਲੋਂ ਗੁਰੂ ਨਾਨਕ ਦੇਵ ਜੀ ਲਈ ਗਾਣੇ ਸਮਰਪਿਤ ਕੀਤੇ ਜਾ ਰਹੇ ਹਨ ਜਿਸ 'ਚ ਗਾਇਕ ਬੱਬੂ ਮਾਨ ਦਾ ਨਾਮ ਵੀ ਜੁੜ ਚੁੱਕਿਆ ਹੈ। ਜੀ ਹਾਂ ਬੱਬੂ ਮਾਨ ਨੇ 'ਲਾਂਘਾ' ਨਾਮ ਦਾ ਗੀਤ ਰਿਲੀਜ਼ ਕਰ ਦਿੱਤਾ ਹੈ। ਇਸ 1 ਮਿੰਟ ਦੇ ਅੰਤਰੇ 'ਚ ਬੱਬੂ ਮਾਨ ਨੇ ਆਪਣੀ ਕਲਮ ਨਾਲ ਲਾਂਘਾ ਖੁੱਲ੍ਹਣ ਦੀ ਖੁਸ਼ੀ ਅਤੇ ਭਾਈਵਾਲਤਾ ਦਾ ਸੰਦੇਸ਼ ਬਹੁਤ ਹੀ ਬਾਖੂਬੀ ਦਿੱਤਾ ਹੈ।

ਇਹ ਗੀਤ ਸਿੱਖ ਮੁਸਲਿਮ ਏਕਤਾ ਦਾ ਨਾਅਰਾ ਲਗਾਉਂਦਾ ਹੈ। ਦਰਸ਼ਕਾਂ ਨੂੰ ਇਹ ਗੀਤ ਇੰਨ੍ਹਾਂ ਪਸੰਦ ਆ ਰਿਹਾ ਹੈ ਕਿ ਕੁਝ ਹੀ ਘੰਟਿਆਂ 'ਚ ਲੱਖਾਂ ਲੋਕਾਂ ਵੱਲੋਂ ਸੁਣਿਆ ਜਾ ਚੁੱਕਿਆ ਹੈ ਅਤੇ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਨੰਬਰ 1 'ਤੇ ਆ ਚੁੱਕਿਆ ਹੈ। ਗਾਣੇ ਦੇ ਬੋਲ ਸੰਗੀਤ ਅਤੇ ਅਵਾਜ਼ ਬੱਬੂ ਮਾਨ ਦੀ ਹੈ।

 ਹੋਰ ਵੇਖੋ : ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਪਹੁੰਚ ਕੇ ਗਰਮ ਚਸ਼ਮੇ ਦੇ ਪਾਣੀ ਨੂੰ ਕੀਤਾ ਸੀ ਸ਼ੀਤਲ

ਬੱਬੂ ਮਾਨ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਵੀ ਕਈ ਪੰਜਾਬੀ ਗਾਇਕ ਗਾਣੇ ਰਿਲੀਜ਼ ਕਰ ਚੁੱਕੇ ਹਨ ਜਿੰਨ੍ਹਾਂ 'ਚ ਆਰ ਨੇਤ, ਗੁਰਲੇਜ ਅਖਤਰ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਵਰਗੇ ਹੋਰ ਵੀ ਕਈ ਵੱਡੇ ਨਾਮ ਸ਼ਾਮਿਲ ਹਨ। ਇਸ ਮੌਕੇ ਦੁਨੀਆ ਭਰ 'ਚ ਵੱਡੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਕਰਤਾਰਪੁਰ ਲਾਂਘਾ ਵੀ ਖੁੱਲ੍ਹਣ ਜਾ ਰਿਹਾ ਹੈ।

Related Post