ਬੱਬੂ ਬਾਈ ਦੇ ਇਸ ਅੰਦਾਜ਼ ਦਾ ਹਰ ਕੋਈ ਹੈ ਕਾਇਲ,ਤੁਸੀਂ ਵੇਖੀ ਉਨ੍ਹਾਂ ਦੀ 90 ਦੇ ਦਹਾਕੇ ਦੀ ਇਹ ਵੀਡੀਓ

By  Shaminder August 14th 2019 04:20 PM

ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਬੱਬੂ ਮਾਨ ਦਾ ਇਹ ਵੀਡੀਓ 1990  ਦਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣਾ ਪ੍ਰਸਿੱਧ ਗੀਤ 'ਸੱਜਣ ਰੁਮਾਲ ਦੇ ਗਿਆ' ਗਾ ਕੇ ਸੁਣਾ ਰਹੇ ਹਨ ਅਤੇ ਸਰਦਾਰੀ ਲੁੱਕ 'ਚ ਨਜ਼ਰ ਆ ਰਹੇ ਨੇ । ਬੱਬੂ ਮਾਨ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਕਿਸੇ ਪ੍ਰਸ਼ੰਸਕ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਲੋਕ ਇਸ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ ।ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ ।

ਹੋਰ ਵੇਖੋ:ਬੱਬੂ ਮਾਨ ਦੀ ਨਵੀਂ ਐਲਬਮ ‘ਪਾਗਲ ਸ਼ਾਇਰ’ ਜਲਦ ਹੋਵੇਗੀ ਰਿਲੀਜ਼, ਪਹਿਲੀ ਝਲਕ ਆਈ

https://www.instagram.com/p/B1C9y7hFW1z/

ਪੰਜਾਬੀ ਇੰਡਸਟਰੀ ਦੇ ਮਾਨਾਂ ਦੇ ਮਾਣ ਬੱਬੂ ਮਾਨ ਜਿਹੜੇ ਪੰਜਾਬੀ ਮਿਊਜ਼ਿਕ ਜਗਤ ਦੇ ਉਹ ਸਿਤਾਰੇ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਤੇ ਆਪਣੇ ਵੱਖਰੇ ਅੰਦਾਜ਼ ਵਾਲੇ ਸੁਭਾਅ ਨਾਲ ਸਭ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੈ। ਉਨ੍ਹਾਂ ਦੀ ਵੱਡੀ ਗਿਣਤੀ’ ਚ ਫੈਨ ਫਾਲੋਵਿੰਗ ਹੈ। ਉਨ੍ਹਾਂ ਦੇ ਫੈਨਜ਼ ਦੇਸ਼ਾਂ-ਵਿਦੇਸ਼ਾਂ ਦੇ ਕੋਨੇ-2 ‘ਚ ਵੱਸਦੇ ਹਨ।

 

Related Post