ਜਦੋਂ ਬੱਬੂ ਮਾਨ ਦੀ ਬਜ਼ੁਰਗ ਫੈਨ ਨੇ ‘ਜੋਗੀਆ’ ਗਾਣੇ ’ਤੇ ਜੰਮ ਕੇ ਕੀਤਾ ਡਾਂਸ, ਬੱਬੂ ਮਾਨ ਨੇ ਸ਼ੇਅਰ ਕੀਤਾ ਵੀਡੀਓ

By  Rupinder Kaler August 11th 2020 06:00 PM

ਬੱਬੂ ਮਾਨ ਆਪਣੇ ਗਾਣਿਆਂ ਨਾਲ ਨਾ ਸਿਰਫ ਨੌਜਵਾਨਾ ਦੇ ਦਿਲਾਂ ਤੇ ਰਾਜ ਕਰਦੇ ਹਨ ਬਲਕਿ ਉਹਨਾਂ ਦੇ ਗੀਤਾਂ ਨੂੰ ਬਜ਼ੁਰਗ ਵੀ ਪਸੰਦ ਕਰਦੇ ਹਨ । ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਬਜ਼ੁਰਗ ਔਰਤ ਬੱਬੂ ਮਾਨ ਦੇ ਗਾਣੇ ਜੋਗੀਆ ਤੇ ਨੱਚਦੀ ਨਜ਼ਰ ਆ ਰਹੀ ਹੈ । ਬੱਬੂ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬੱਬੂ ਮਾਨ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

https://www.instagram.com/tv/CDvaxNdgdIM/?igshid=11tfhooly57ny

ਵੀਡੀਓ ਵਿੱਚ ਬਜ਼ੁਰਗ ਔਰਤ ਬੱਬੂ ਦੇ ਗਾਣੇ ਤੇ ਮਸਤ ਹੋ ਕੇ ਡਾਂਸ ਕਰ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਬੱਬੂ ਮਾਨ ਦੇ ਨਵੇਂ ਗਾਣੇ ‘ਕਿਸਾਨ ਮਜ਼ਦੂਰ ਏਕਤਾ’ ਦਾ ਟੀਜ਼ਰ ਰਿਲੀਜ਼ ਹੋਇਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਉਹਨਾਂ ਦੇ ਇਸ ਗੀਤ ਦੇ ਟਾਈਟਲ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੇ ਸਟਿੱਕਰ ਬਣਾਕੇ ਆਪਣੇ ਵਾਹਨਾਂ ਤੇ ਲਗਾਏ ਹੋਏ ਹਨ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬੱਬੂ ਮਾਨ ਦੀ ਕਿੰਨੀ ਫੈਨ ਫਾਲੋਵਿੰਗ ਹੈ ।

https://www.instagram.com/p/CDoislRgz6x/

Related Post