ਗੀਤ ਰਾਹੀਂ ਬੱਬੂ ਮਾਨ ਨੇ ਪੰਜਾਬ ਦੇ ਪ੍ਰਤੀ ਆਪਣੇ ਨਜ਼ਰੀਏ ਨੂੰ ਕੀਤਾ ਪੇਸ਼

By  Rajan Sharma July 2nd 2018 12:36 PM

ਪੰਜਾਬ ਦੀ ਧਰਤੀ ਜਿਸਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਵਕਤ ਬੱਦਲ ਚੁੱਕਾ ਹੈ ਪੰਜਾਬ ਉੱਤੇ ਨਸ਼ੇ ਦਾ ਕਲੰਕ ਲੱਗਦਾ ਜਾਂਦਾ ਹੈ ਅਤੇ ਰੋਜ਼ਾਨਾ ਕਈ ਅੰਨਦਾਤੇ ਖ਼ੁਦਕੁਸ਼ੀਆਂ ਦੀ ਰਾਹ ਤੇ ਚੱਲ ਰਹੇ ਹਨ| ਇੰਨਾ ਸੱਭ ਬੁਰਾਈਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਹਰ ਕੋਈ ਆਪਣੇ ਵਲੋਂ ਪਹਿਲ ਕਰ ਰਿਹਾ ਹੈ| ਜਿਸ ਵਿੱਚ ਪੰਜਾਬ ਦੇ ਕਲਾਕਾਰ ਵੀ ਹਨ| ਰੋਜ਼ਾਨਾ ਕਈ ਗਾਇਕ ਅਤੇ ਅਦਾਕਾਰਾ ਇਹਨਾਂ ਬੁਰਾਈਆਂ ਨੂੰ ਜੜੋਂ ਖ਼ਤਮ ਕਰਨ ਲਈ ਕਈ ਫ਼ਿਲਮਾਂ ਅਤੇ ਗੀਤਾਂ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰ ਰਹੇ ਹਨ| ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ babbu maan  ਜੋ ਕਿ ਹਮੇਸ਼ਾ ਨਸ਼ਿਆਂ ਦੇ ਖਿਲਾਫ ਗਾਉਂਦੇ ਵੀ ਰਹੇ ਹਨ ਅਤੇ ਲਿਖਦੇ ਵੀ ਰਹੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਆਪਣੇ ਇੱਕ ਪੁਰਾਣੇ ਗੀਤ "ਬੇਈਮਾਨ" punjabi song ਦੀ ਵੀਡੀਓ ਸਾਂਝਾ ਕੀਤੀ ਹੈ| ਜੋ ਕਿ ਕਿਸਾਨੀ ਦੇ ਬੁਰੇ ਹਾਲ, ਨਸ਼ਿਆਂ 'ਚ ਡੁੱਬੇ ਨੌਜਵਾਨਾਂ ਬਾਰੇ, ਅਤੇ ਮੰਡੀਆਂ ਵਿੱਚ ਰੁਲ਼ਦੇ ਜੱਟਾ ਬਾਰੇ ਦੱਸਿਆ ਹੈ|

https://www.instagram.com/p/BksQ06iB4eg/?utm_source=ig_share_sheet&igshid=1hf336wk3v739

ਦੱਸ ਦੇਈਏ ਕਿ ਪੰਜਾਬ ਦਾ ਮਸ਼ਹੂਰ ਬੱਬੂ ਮਾਨ babbu maan ਅੱਜ ਕਲ ਆਪਣੀ ਆਉਣ ਵਾਲੀ ਫ਼ਿਲਮ ਬੰਜਾਰਾ ਦੀ ਸ਼ੂਟਿੰਗ ਵਿਚ ਵਿਅਸਤ ਹਨ | ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਆਪਣੀ ਫ਼ਿਲਮ ਦਾ ਪੋਸਟਰ ਸਾਂਝਾ ਕਿੱਤਾ ਸੀ ਜਿਸ ਵਿਚ ਫ਼ਿਲਮ ਦਾ ਨਾਮ ਲਿਖਿਆ ਸੀ ਬੰਜਾਰਾ – ਦ ਟਰੱਕ ਡਰਾਈਵਰ | ਪੋਸਟਰ ਵੇਖ ਕੇ ਤਾਂ ਜਾਪਦਾ ਹੈ ਕਿ ਫ਼ਿਲਮ ਵਿਚ ਬੱਬੂ ਮਾਨ ਤਿੰਨ ਵੱਖ ਵੱਖ ਭੂਮਿਕਾਵਾਂ ਨਿਭਾਉਣਗੇ|

babbu maan

ਸਨ 1947 ਵਿਚ ਉਹ ਹਰਨੇਕ ਸਿੰਘ ਦੀ ਭੂਮਿਕਾ ਨਿਭਾਉਣਗੇ, 1984 ਵਿਚ ਬੱਬੂ ਮਾਨ Babbu Maan ਨਛੱਤਰ ਸਿੰਘ ਦਾ ਰੋਲ ਅੱਦਾ ਕਰਨਗੇ ਅਤੇ ਸਨ 2018 ਵਿਚ ਉਹ ਬਿੰਦਰ ਸਿੰਘ ਦੀ ਭੂਮਿਕਾ ਨਿਭਾਉਣਗੇ | ਬੱਬੂ ਮਾਨ ਦੀ ਇਹ ਫ਼ਿਲਮ 14 ਸਤੰਬਰ ਨੂੰ ਦੁਨੀਆਭਰ ਵਿਚ ਰਿਲੀਜ਼ ਹੋਵੇਗੀ |

Related Post