ਬੱਬੂ ਮਾਨ ਦੇ ਸਟੇਜ 'ਤੇ ਬੱਚੇ ਦੀ ਪਰਫਾਰਮੈਂਸ

By  Shaminder September 5th 2018 11:44 AM

ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਧਰਮ ਅਤੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ । ਪਰ ਕਈ ਲੋਕ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ।ਖਾਸ ਕਰਕੇ ਐਨ.ਆਰ. ਆਈ ਵੀ ਆਪਣੇ ਬੱਚਿਆਂ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਨੇ । ਇਸ ਦੀ ਮਿਸਾਲ ਬੱਬੂ ਮਾਨ ਦੇ ਸ਼ੋਅ ਦੌਰਾਨ ਵੇਖਣ ਨੂੰ ਮਿਲੀ ।

https://www.instagram.com/p/BnSYmbLgHYk/?hl=en&taken-by=babbumaaninsta

ਦਰਅਸਲ ਬੱਬੂ ਮਾਨ Babbu Maan ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਅਤੇ ਆਪਣੇ ਇਸ ਟੂਰ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਸਰਗਰਮ ਨੇ । ਇਸ ਟੂਰ ਦੌਰਾਨ ਉਹ ਆਪਣੀਆਂ ਵੀਡਿਓ ਲਗਾਤਾਰ ਸਾਂਝੀਆਂ ਕਰ ਰਹੇ ਨੇ । ਹੁਣ ਉਨ੍ਹਾਂ ਨੇ ਸਟੇਜ 'ਤੇ ਆਪਣੀ ਪਰਫਾਰਮੈਂਸ ਦੌਰਾਨ ਇੱਕ ਬੱਚੇ ਵੱਲੋਂ ਪੇਸ਼ ਕੀਤੇ ਗਏ 'ਉੱਚਾ ਦਰ ਬਾਬੇ ਨਾਨਕ ਦਾ' ਤੇ ਬੱਚੇ ਨੂੰ ਸ਼ਾਬਾਸ਼ ਦਿੱਤਾ ਅਤੇ ਇਸ ਗੀਤ ਨੂੰ ਗਾਉਂਦੇ ਸਮੇਂ ਜਦੋਂ ਬੱਚਾ ਗੀਤ Song  ਦੀ ਇੱਕ ਲਾਈਨ ਭੁੱਲ ਜਾਂਦਾ ਹੈ ਤਾਂ ਬੱਬੂ ਮਾਨ ਉਸ ਨੂੰ ਯਾਦ ਕਰਵਾਉਂਦੇ ਨੇ ਕਿ 'ਤੂੰ ਇੱਕ ਲਾਈਨ ਤਾਂ ਭੁੱਲ ਹੀ ਗਿਆ ਕਿ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ' ਜਿਸ 'ਤੇ ਉਹ ਬੱਚਾ ਮੁੜ ਤੋਂ ਗਾਉਂਦਾ ਹੈ ਅਤੇ ਉਸ ਲਾਈਨ ਨੂੰ ਮੁੜ ਤੋਂ ਦੁਹਰਾਉਂਦਾ ਹੈ ।

Babbu Maan

ਇਸ ਵੀਡਿਓ ਨੂੰ ਸ਼ੇਅਰ ਕਰਨ ਤੋਂ ਬਾਅਦ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਗੁਰੂ ਮਹਾਰਾਜ ਏਦਾਂ ਹੀ ਮਿਹਰ ਕਰਨ ਸਾਡੀ ਅਗਲੀ ਪੀੜ੍ਹੀ 'ਤੇ ਮਾਂ ਪੰਜਾਬੀ ਅਮਰ ਰਹੇ । ਇਹੋ ਅਰਦਾਸ ਹੈ ਮੇਰੀ'।ਬੱਬੂ ਮਾਨ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਪਸੰਦ ਕੀਤਾ ਹੈ ਅਤੇ ਕਈ ਲੋਕਾਂ ਨੇ ਉਨ੍ਹਾਂ ਦੇ ਇਸ ਵੀਡਿਓ 'ਤੇ ਕਮੈਂਟ ਵੀ ਕੀਤੇ ਨੇ ।

 

babbu maan live show

Related Post