ਅਫਗਾਨਿਸਤਾਨ ਦੇ ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ‘ਤੇ ਬੱਬੂ ਮਾਨ ਨੇ ਪੋਸਟ ਕੀਤੀ ਸਾਂਝੀ, ਸਰਕਾਰ ਨੂੰ ਇਹ ਕਦਮ ਚੁੱਕਣ ਦੀ ਕੀਤੀ ਅਪੀਲ

By  Shaminder March 27th 2020 02:12 PM

ਬੱਬੂ ਮਾਨ ਆਪਣੇ ਗੀਤਾਂ ਨਾਲ ਜਿੱਥੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ । ਉੱਥੇ ਹੀ ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਫ਼ਗਾਨਿਸਤਾਨ ਦੇ ਕਾਬੁਲ ‘ਚ ਇੱਕ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਤੇ ਆਪਣਾ ਦੁੱਖ ਜਤਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਯੂ.ਐੱਸ.ਏ, ਰੂਸ, ਚੀਨ ਅਤੇ ਕੋਰੀਆ ਵਿਹਲਾ ਹੈ ਤੁਸੀਂ ਉਨ੍ਹਾਂ ਨਾਲ ਕਿਉਂ ਖਹਿੰਦੇ ਨਹੀਂ।

https://www.instagram.com/p/B-Mz0vOg-UC/

ਨਿਹੱਥਿਆਂ ‘ਤੇ ਵਾਰ ਕਰਨ ਨੂੰ ਬਗੈਰਤੋ ਦਲੇਰੀ ਕਹਿੰਦੇ ਨਹੀਂ”।ਸਾਨੂੰ ਖਾ ਲਿਆ ਜ਼ਾਤਾਂ ਧਰਮਾਂ ਨੇ ਅਸੀਂ ਕਾਸੇ ਜੋਗੇ ਛੱਡੇ ਨਹੀਂ, ਤਾਂ ਹੀ ਤਾਂ ਨਲਵੇ ਸ਼ੇਰ ਤੋਂ ਬਾਅਦ ਕਦੇ ਦੁਬਾਰਾ ਝੰਡੇ ਗੱਡੇ ਨਹੀਂ ।ਅਲਵਿਦਾ ਪੰਜਾਬੀ ਮਾਂ ਬੋਲੀ ਦਿਓ ਪੁੱਤਰੋ…ਪੰਜਾਬੀ ਮਾਂ ਬੋਲੀ ਦੇ ਜਾਇਆਂ ਲਈ ਇੱਕ ਹਉਂਕਾ ਜ਼ਰੂਰ ਭਰ ਦਿਓ, ਮੁਲਕ ਦੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਫ਼ਗਾਨਿਸਤਾਨ ‘ਚ ਵੱਸਦੇ ਪੰਜਾਬੀ ਭਾਈਚਾਰੇ ਨੁੰ ਵਾਪਸ ਲਿਆਂਦਾ ਜਾਵੇ ਤੇ ਮੁੜ ਵਸੇਬੇ ਲਈ ਇੰਤਜ਼ਾਮ ਕੀਤੇ ਜਾਣ।

https://www.instagram.com/p/B5U7OGcAyeH/

ਸਮੂਹ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ ਤਨੋਂ ਮਨੋਂ ਧਨੋ ਇਨ੍ਹਾਂ ਪਰਿਵਾਰਾਂ ਦੀ ਸੇਵਾ ਕਰਨ ਨੁੰ ਤਿਆਰ ਹਾਂ ਕਿਰਪਾ ਕਰਕੇ ਉਨ੍ਹਾਂ ਪਰਿਵਾਰਾਂ ਨੂੰ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਕਿ ਉਹ ਆਪਣਿਆਂ ‘ਚ ਰਹਿ ਸਕਣ”।ਬੱਬੂ ਮਾਨ ਨੇ ਕੁਝ ਤਸਵੀਰਾਂ ਵੀ ਇਸ ਹਮਲੇ ਦੀਆਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Related Post