ਬਾਲੀਵੁੱਡ ਦੇ ਸੁਪਰ ਹਿੱਟ ਗਾਣੇ 'ਕਜਰਾ ਮੁਹੱਬਤ ਵਾਲਾ' ਨੂੰ ਗਾਇਕ ਬੱਬੂ ਮਾਨ ਨੇ ਗਾਇਆ ਆਪਣੇ ਅੰਦਾਜ਼ 'ਚ, ਦੇਖੋ ਵੀਡਿਓ 

By  Rupinder Kaler March 8th 2019 12:51 PM

ਬਾਲੀਵੁੱਡ ਦੇ ਕਈ ਗੀਤ ਅਜਿਹੇ ਹਨ ਜਿਹੜੇ ਕਿ ਸੁਪਰ ਹਿੱਟ ਰਹੇ ਹਨ । ਇਹਨਾਂ ਗਾਣਿਆਂ ਨੂੰ ਅੱਜ ਵੀ ਗਾਇਆ ਤੇ ਸੁਣਿਆ ਜਾਂਦਾ ਹੈ । ਇਸੇ ਤਰ੍ਹਾਂ ਦਾ ਇੱਕ ਗੀਤ ਹੈ 'ਕਜਰਾ ਮੁਹੱਬਤ ਵਾਲਾ' ਇਸ ਗਾਣੇ ਨੂੰ ਸ਼ਮਸ਼ਾਦ ਬੇਗਮ ਤੇ ਆਸ਼ਾ ਭੋਸਲੇ ਨੇ ਗਾਇਆ ਹੈ । ਇਹ ਗਾਣਾ ਆਪਣੇ ਸਮੇਂ ਵਿੱਚ ਏਨਾਂ ਕੂ ਮਕਬੂਲ ਹੋਇਆ ਸੀ ਕਿ ਹਰ ਗਲੀ ਮੁਹੱਲੇ ਵਿੱਚ ਇਹ ਗਾਣਾ ਸੁਣਿਆ ਜਾਂਦਾ ਸੀ ।

https://www.youtube.com/watch?v=H4nslI6zF_Q

ਆਲ ਇੰਡੀਆ ਰੇਡੀਓ 'ਤੇ ਸਭ ਤੋਂ ਵੱਧ ਫਰਮਾਇਸਾਂ ਇਸੇ ਗਾਣੇ ਦੀਆਂ ਹੀ ਆਉਂਦੀਆਂ ਸਨ । ਇਹ ਗਾਣਾ ਬੱਬੂ ਮਾਨ ਦੀ ਵੀ ਪਹਿਲੀ ਪਸੰਦ ਹੈ । ਜਿਸ ਦਾ ਖੁਲਾਸਾ ਉਹਨਾਂ ਦੀ ਇੱਕ ਵੀਡਿਓ ਤੋਂ ਹੁੰਦਾ ਹੈ । ਇਸ ਵੀਡਿਓ ਵਿੱਚ ਬੱਬੂ ਮਾਨ ਆਪਣੇ ਕੁਝ ਸਾਥੀਆਂ ਨਾਲ 'ਕਜਰਾ ਮੁਹੱਬਤ ਵਾਲਾ' ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡਿਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

https://www.youtube.com/watch?v=HBocan7SBS8

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਏਨੀਂ ਦਿਨੀਂ ਵਿਦੇਸ਼ ਦੌਰੇ ਤੇ ਗਏ ਹੋਏ ਹਨ । ਇਹ ਵੀਡਿਓ ਉਹਨਾਂ ਦੇ ਇਸ ਦੌਰੇ ਦਾ ਹੀ ਲੱਗ ਰਿਹਾ ਹੈ ।

Related Post