ਬੱਬੂ ਮਾਨ ਨੇ ਗਾਇਆ ਵੀਰ ਰਸ, ਟੀਜ਼ਰ ਕੀਤਾ ਸਾਂਝਾ,  ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder December 24th 2021 10:29 AM

ਬੱਬੂ ਮਾਨ (Babbu Maan ) ਪੰਜਾਬੀ ਇੰਡਸਟਰੀ ਦੇ ਅਜਿਹੇ ਸਿਤਾਰੇ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਇੰਡਸਟਰੀ ਦੀ ਸੇਵਾ ਕੀਤੀ ਹੈ । ਉਨ੍ਹਾਂ ਨੇ ਵੀਰ ਰਸ (Veer Ras) ਦੇ ਨਾਂਅ ਦੇ ਹੇਠ ਇੱਕ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਵੀਰ ਰਸ ਦੇ ਨਾਂਅ ਹੇਠ ਸਾਂਝੇ ਕੀਤੇ ਗਏ ਇਸ ਟੀਜ਼ਰ ਨੂੰ ਮਿਊਜ਼ਿਕ ਬੱਬੂ ਮਾਨ ਨੇ ਹੀ ਦਿੱਤਾ ਹੈ । ਜਲਦ ਹੀ ਵੀਰ ਰਸ ਦੇ ਨਾਲ ਭਰਪੂਰ ਇਸ ਦਾ ਫੁਲ ਵੀਡੀਓ ਸਾਂਝਾ ਕੀਤਾ ਕਰਨਗੇ ।

babbu Maan Veer Ras image From instagram

ਹੋਰ ਪੜ੍ਹੋ : ਆਪਣੀ ਡ੍ਰੈੱਸ ਤੋਂ ਬਾਅਦ ਆਪਣੇ ਵਿਆਹ ਵਾਲੇ ਬਿਆਨ ਨੂੰ ਲੈ ਕੇ ਉਰਫੀ ਜਾਵੇਦ ਵਿਵਾਦਾਂ ‘ਚ ਘਿਰੀ

ਇਸ ਦਾ ਟੀਜ਼ਰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ਇਹ ਬੜੇ ਹੀ ਪਵਿਤੱਰ ਅਤੇ ਮੁਕੱਦਸ਼ ਸ਼ਬਦ ਹਨ।ਅੱਖਰ ਵਾਧਾ ਭੁੱਲ ਚੁੱਕ ਮਾਫ ਕਰਨੀ।ਮੇਰੀ ਇੱਕ ਕੋਸ਼ਿਸ਼ ਹੈ,ਜੇ ਤੁਹਾਨੂੰ ਲੱਗਿਆ, ਮੈਂ ਗਾਉਣ ਦੇ ਕਾਬਿਲ ਹਾਂ ਫਿਰ ਅੱਗੇ ਨੂੰ ਕੋਸ਼ਿਸ਼ ਕਰਦਾ ਰਹੂੰਗਾ।ਸਜਾਵਾਂ ਭੁਗਤ ਹਰੇ ਸਾਡੇ ਪੁਰਾਣੇ ਸੱਜਣ ਅਤੇ ਚੜ੍ਹਦੀ ਕਲਾ ਵਾਲੇ ਬੰਦੀ ਸਿੰਘਾਂ ਦੀ ਜਲਦ ਰਿਹਾਈ ਦੀ ਕਾਮਨਾ ਕਰਦੇ ਹਾਂ’।

Babbu Maan,.

image From instagramਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ । ਭਾਵੇਂ ਉਹ ਧਾਰਮਿਕ ਗੀਤ ਹੋਣ, ਫੋਕ ਹੋਣ ਜਾਂ ਫਿਰ ਲੋਕ ਗਾਥਾਵਾਂ । ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਬੱਬੂ ਮਾਨ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਵੀ ਇਹ ਤਸਵੀਰਾਂ ਅਤੇ ਵੀਡੀਓਜ਼ ਕਾਫੀ ਪਸੰਦ ਆਉੇਂਦੇ ਹਨ ।

 

View this post on Instagram

 

A post shared by Babbu Maan (@babbumaaninsta)

Related Post