ਨਿੱਕੀ ਬੱਚੀ ਅਸੀਫਾ ਦੇ ਹੱਕ ਵਿਚ ਬੋਲੇ ਬੱਬੂ ਮਾਨ, 'ਦੋਸ਼ੀਆਂ ਨੂੰ ਹਰ ਹਾਲਤ 'ਚ ਸੂਲੀ 'ਤੇ ਲਟਕਾਵਾਂਗੇ'

By  Gourav Kochhar April 17th 2018 07:26 AM

ਕਠੂਆ 'ਚ 8 ਸਾਲ ਦੀ ਬੱਚੀ ਅਸੀਫਾ ਨਾਲ ਹੋਏ ਗੈਂਗ ਰੇਪ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦਾ ਹਰ ਆਮ ਤੇ ਖਾਸ ਵਿਅਕਤੀ ਇਸ ਘਟਨਾ ਤੋਂ ਦੁਖੀ ਤੇ ਗੁੱਸੇ 'ਚ ਹੈ। ਜਿਥੇ ਬਾਲੀਵੁੱਡ ਸਿਤਾਰੇ ਵੱਧ-ਚੜ੍ਹ ਕੇ ਦੋਸ਼ੀਆਂ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਰਹੇ ਹਨ, ਉਥੇ ਪਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਹਨ। ਇਸੇ ਲਿਸਟ 'ਚ ਬੱਬੂ ਮਾਨ Babbu Maan ਦਾ ਨਾਂ ਵੀ ਜੁੜ ਗਿਆ ਹੈ।

ਬੱਬੂ ਮਾਨ Babbu Maan ਨੇ ਅੱਜ ਫੇਸਬੁੱਕ 'ਤੇ ਅਸੀਫਾ Asifa ਦੀ ਇਕ ਤਸਵੀਰ ਸਾਂਝੀ ਕਰਦਿਆਂ ਭਾਵੁਕ ਕਰ ਦੇਣ ਵਾਲਾ ਸੁਨੇਹਾ ਲਿਖਿਆ ਹੈ। ਬੱਬੂ ਮਾਨ Babbu Maan ਨੇ ਲਿਖਿਆ, 'ਹਰ ਸਾਲ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ, ਅਸਮਾਨਾਂ ਨੂੰ ਛੂੰਹਦੇ ਝੰਡੇ ਲਹਿਰਾਏ ਜਾਂਦੇ ਹਨ | ਧਰਮ ਤਾਂ ਕਹਿੰਦਾ ਹਰ ਬੰਦੇ ਦੇ ਅੰਦਰ ਰੱਬ ਵੱਸਦਾ ਹੈ, ਕਿਉਂ ਧਰਮਾਂ ਜਾਤਾਂ ਦੇ ਨਾਂ 'ਤੇ ਸਾਨੂੰ ਲੜਾਇਆ ਜਾਂਦਾ ਹੈ | ਇਹ ਦੇਸ਼ ਦੇ ਹੁਕਮਰਾਨੋ ਤੁਹਾਡੀ ਜ਼ੁਬਾਨ 'ਤੇ ਜ਼ਿਕਰ ਨਹੀਂ, ਨੰਨ੍ਹੇ ਮੁੰਨੇ ਬੱਚਿਆਂ ਦਾ ਤੁਹਾਨੂੰ ਕੋਈ ਫਿਕਰ ਨਹੀਂ | ਨੰਨ੍ਹੀਂ ਬੱਚੀ ਦੇ ਹੱਕ ਵਿਚ ਰਲ ਕੇ ਆਵਾਜ਼ ਉਠਾਵਾਂਗੇ, ਦੋਸ਼ੀਆਂ ਨੂੰ ਹਰ ਹਾਲਤ 'ਚ ਸੂਲੀ 'ਤੇ ਲਟਕਾਵਾਂਗੇ।'

Babbu Maan

Related Post