ਸ਼ਹੀਦਾਂ ਦੀ ਮਾਵਾਂ ਦਾ ਦਰਦ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ ਬੱਬੂ ਮਾਨ,ਵੇਖੋ ਵੀਡੀਓ 

By  Shaminder March 1st 2019 12:20 PM

ਭਾਰਤ ਅਤੇ ਪਾਕਿਸਤਾਨ ਦਰਮਿਆਨ ਪੁਲਬਵਾਮਾਂ 'ਚ ਹੋਏ ਹਮਲੇ ਤੋਂ ਬਾਅਦ ਤਣਾਅ ਵੱਧਦਾ ਜਾ ਰਿਹਾ ਹੈ । ਉੱਥੇ ਹੀ ਸਰਹੱਦ 'ਤੇ ਵੀ ਤਣਾਅ ਪੈਦਾ ਹੋ ਚੁੱਕਿਆ ਹੈ ।ਪਾਕਿਸਤਾਨ ਦੇ ਦਹਿਸ਼ਤਗਰਦਾਂ ਵੱਲੋਂ ਪੁਲਵਾਮਾ 'ਚ ਭਾਰਤ ਦੇ ਜਵਾਨਾਂ 'ਤੇ ਹਮਲਾ ਕੀਤਾ ਗਿਆ । ਜਿਸ 'ਚ ਭਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ । ਇਸ ਹਮਲੇ ਨੇ ਕਈਆਂ ਮਾਵਾਂ ਦੇ ਪੁੱਤ ਖੋਹ ਲਏ ਅਤੇ ਕਈ ਔਰਤਾਂ ਵਿਧਵਾ ਦਾ ਜੀਵਨ ਜਿਉਣ ਲਈ ਮਜਬੂਰ ਹੋ ਗਈਆਂ ਨੇ । ਜਿਸ ਨੂੰ ਲੈ ਕੇ ਦੇਸ਼ ਭਰ 'ਚ ਰੋਸ ਵੱਧਦਾ ਜਾ ਰਿਹਾ ਹੈ ।

ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ

https://www.instagram.com/p/BubR6k8gHBh/

ਜਿਸ ਦੇ ਨਤੀਜੇ ਵੱਜੋਂ ਭਾਰਤ ਵੱਲੋਂ ਵੀ ਪਾਕਿਸਤਾਨ ਖ਼ਿਲਾਫ ਕਾਰਵਾਈ ਕੀਤੀ ਗਈ ਹੈ । ਲੋਕਾਂ ਦਾ ਕਹਿਣਾ ਸੀ ਕਿ ਪਾਕਿਸਤਾਨ 'ਤੇ ਹਮਲਾ ਕੀਤਾ ਜਾਵੇ । ਪਰ ਇਸੇ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ :ਸਭ ਤੋਂ ਲੰਮੀ ਉਮਰ ਭੋਗਣ ਵਾਲੇ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ‘ਤੇ ਮੁਸਲਿਮਾਂ ਦੇ ਨਾਲ-ਨਾਲ ਸਿੱਖ ਵੀ ਕਰਦੇ ਨੇ ਸੱਜ਼ਦਾ, ਜਾਣੋ ਪੂਰਾ ਇਤਿਹਾਸ

babbu maan babbu maan

ਇਸ ਵੀਡੀਓ 'ਚ ਬੱਬੂ ਮਾਨ ਕਹਿ ਰਹੇ ਨੇ ਕਿ "ਟੀਵੀ ਵਾਲਿਆਂ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੜਾਈ ਦੀਆਂ ਪਰ ਜਿਹੜੀਆਂ ਮਾਵਾਂ ਦੇ ਪੁੱਤਰ ਸ਼ਹੀਦ ਹੋ ਗਏ ਨੇ ਉਨ੍ਹਾਂ ਮਾਵਾਂ ਨੂੰ ਪੁੱਛ ਕੇ ਵੇਖੋ ਅਤੇ ਜਿਨ੍ਹਾਂ ਜਵਾਨਾਂ ਦੀਆਂ ਪਤਨੀਆਂ ਵਿਧਵਾ ਹੋ ਗਈਆਂ ਉਨ੍ਹਾਂ ਨੂੰ ਪੁੱਛ ਕੇ ਵੇਖੋ ਲੜਾਈ ਕੀ ਹੁੰਦੀ ਹੈ ।ਬੱਬੂ ਮਾਨ ਨੇ ਕਿਹਾ ਦੋਨਾਂ ਮੁਲਕਾਂ 'ਚ ਜ਼ੋਰ ਤਾਂ ਲੱਗ ਰਿਹਾ ਕਿ ਛੇਤੀ ਲੜੋ ਪਰ ਉਨ੍ਹਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੁੱਤਰ ਸ਼ਹੀਦ ਹੋ ਗਏ ਨੇ, ਦੁਆ ਕਰੋ ਕਿ ਸ਼ਾਂਤੀ ਬਣੀ ਰਹੇ ।

Related Post