ਬੱਬੂ ਮਾਨ ਨੇ ਵੀ ਲਿਖ ਦਿੱਤਾ ਕੋਰੋਨਾ ਵਾਇਰਸ ‘ਤੇ ਗਾਣਾ, ਵਾਇਰਸ ਲਈ ਜ਼ਿੰਮੇਵਾਰ ਲੋਕਾਂ ਨੂੰ ਲਗਾਈ ਲਤਾੜ

By  Shaminder March 25th 2020 01:56 PM

ਬੱਬੂ ਮਾਨ ਨੇ ਵੀ ਕੋਰੋਨਾ ਵਾਇਰਸ ‘ਤੇ ਗੀਤ ਲਿਖ ਦਿੱਤਾ ਹੈ । ਇਸ ਗੀਤ ਦੀ ਇੱਕ ਫੋਟੋ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਗੀਤ ਨੂੰ ਉਹ ਰਿਲੀਜ਼ ਕਰਨਗੇ ਜਾਂ ਨਹੀਂ ਇਸ ਦਾ ਖੁਲਾਸਾ ਤਾਂ ਉਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ ਹੈ । ਪਰ ਇਸ ਗੀਤ ‘ਚ ਉਨ੍ਹਾਂ ਨੇ ਇਸ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਬਾਖੂਬੀ ਬਿਆਨ ਕੀਤਾ ਹੈ ।ਇਸ ਦੇ ਨਾਲ ਹੀ ਜਿਸ ਮੁਲਕ ਚੋਂ ਇਹ ਵਾਇਰਸ ਆਇਆ ਸੀ ਉਸ ਦਾ ਵੀ ਜ਼ਿਕਰ ਉਨ੍ਹਾਂ ਨੇ ਕੀਤਾ ਹੈ ।

https://www.instagram.com/p/B-IFpbmgFgi/

ਬੱਬੂ ਮਾਨ ਨੇ ਇਸ ਗੀਤ ‘ਚ ਵੀ ਪੂਰੀ ਦੁਨੀਆ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B8VwbJlDeh2/

‘ਪਿੰਡ ਪਹਿਰਾ ਲੱਗਦਾ’, ‘ਸੱਜਣ ਰੁਮਾਲ ਦੇ ਗਿਆ’, ‘ਤੁਪਕਾ ਤੁਪਕਾ’, ‘ਅਸੀਂ ਰੋ ਕੇ ਰਾਤ ਗੁਜ਼ਾਰ ਲਈ’, ‘ਸਾਉਣ ਦੀ ਝੜੀ’ ਸਣੇ ਉਨ੍ਹਾਂ ਦੇ ਅਜਿਹੇ ਗੀਤ ਹਨ ਜੋ ਯਾਦਗਾਰ ਹੋ ਨਿੱਬੜੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਵੰਨਗੀ ਦੇ ਗੀਤ ਗਾਏ ਹਨ । ਭਾਵੇਂ ਉਹ ਧਾਰਮਿਕ ਗੀਤ ਹੋਣ, ਬੀਟ ਹੋਣ ਜਾਂ ਫਿਰ ਖੇਤੀ ਕਿਰਸਾਨੀ ਨਾਲ ਸਬੰਧਤ। ਉਹ ਆਪਣੇ ਗੀਤਾਂ ‘ਚ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਨ ।

 

Related Post