ਬੱਬੂ ਮਾਨ ਨੇ ਮਿਲਵਾਇਆ ਉਸ ਮਾਸਟਰ ਨਾਲ ਜਿਸ ਨੇ ਬੜੀ ਕੀਤੀ ਸੀ ਕੁਟਾਈ,ਵੀਡੀਓ ਵਾਇਰਲ 

By  Shaminder June 19th 2019 04:07 PM

ਬੱਬੂ ਮਾਨ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਉਨ੍ਹਾਂ ਦੀ ਕਿਸੇ ਸ਼ੋਅ ਦੌਰਾਨ ਪਰਫਾਰਮੈਂਸ ਦੇਣ ਦੇ ਦੌਰਾਨ ਦਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣੀ ਪਰਫਾਰਮੈਂਸ ਦੇਣ ਜਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਪੜਾਉਣ ਵਾਲੇ ਮਾਸਟਰ ਜੀ ਸਟੇਜ 'ਤੇ ਆ ਕੇ ਉਨ੍ਹਾਂ ਨੂੰ ਪੈਸੇ ਦੇਣ ਲੱਗ ਪਏ ।

ਹੋਰ ਵੇਖੋ:ਬੱਬੂ ਮਾਨ ਨੇ ਜਦੋਂ ਗੱਲਾਂ ਗੱਲਾਂ ‘ਚ ਕੀਤੀ ਝੰਡ ,ਵੀਡੀਓ ਵਾਇਰਲ

https://www.instagram.com/p/By4tPmXn5aG/

ਬੱਬੂ ਮਾਨ ਨੇ ਉਹ ਪੈਸੇ ਤਾਂ ਨਹੀਂ ਪਰ ਮਾਸਟਰ ਜੀ ਨੂੰ ਰੋਕ ਕੇ ਕਹਿਣ ਲੱਗੇ ਕਿ "ਇਹ ਸਾਡੇ ਮੈਥ ਵਾਲੇ ਮਾਸਟਰ ਜੀ ਹਨ ਕੁਟਾਈ ਇਨ੍ਹਾਂ ਨੇ ਵੀ ਬਹੁਤ ਕੀਤੀ ਹੈ ਪਰ ਰੱਬ ਦੇ ਰੰਗ ਵੇਖੋ ਪਹਿਲਾਂ ਇਹ ਫ਼ੀਸਾਂ ਲੈਂਦੇ ਸਨ ਅਤੇ ਹੁਣ ਮੈਨੂੰ ਪੈਸੇ ਦਿੰਦੇ ਨੇ । ਬੱਬੂ ਮਾਨ ਨੇ ਕਿਹਾ ਕਿ ਇਹ ਚੱਕਰ ਚੱਲਦਾ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਸਟਰ ਦਾ ਚੰਡਿਆ ਹੋਇਆ ਕਦੇ ਮਾਰ ਨਹੀਂ ਖਾਂਦਾ ਅਤੇ ਸਾਰੀ ਉਮਰ ਮੌਜਾਂ ਕਰਦਾ ਹੈ "।

Related Post