ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਬਾਰੇ ਕੀ ਸੋਚ ਦੇ ਹਨ, ਜਿਹੜੇ ਖਿਚਵਾਉਣਾ ਚਾਹੁੰਦੇ ਹਨ ਉਹਨਾਂ ਨਾਲ ਤਸਵੀਰ, ਦੇਖੋ ਵੀਡਿਓ 

By  Rupinder Kaler December 24th 2018 10:44 AM -- Updated: December 24th 2018 10:51 AM

ਜਿਨ੍ਹਾਂ ਪਿਆਰ ਬੱਬੂ ਮਾਨ ਨੂੰ ਉਹਨਾਂ ਦੇ ਪ੍ਰਸ਼ੰਸਕ ਕਰਦੇ ਹਨ ਉਸ ਤੋਂ ਵੱਧ ਪਿਆਰ ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਨੂੰ ਕਰਦੇ ਹਨ । ਇਹ ਅਸੀਂ ਨਹੀਂ ਕਹਿ ਰਹੇ ਬਲਕਿ ਬੱਬੂ ਮਾਨ ਖੁਦ ਕਹਿ ਰਹੇ ਹਨ । ਇਸ ਸਭ ਦਾ ਖੁਲਾਸਾ ਉਹਨਾਂ ਦੀ ਬਹੁਤ ਪੁਰਾਣੀ ਇੱਕ ਵੀਡਿਓ ਵਿੱਚ ਹੁੰਦਾ ਹੈ । ਬੱਬੂ ਨੇ ਇਸ ਵੀਡਿਓ ਵਿੱਚ ਕਿਹਾ ਹੈ ਕਿ ਇਹ ਪੰਜਾਬੀ ਹੀ ਹਨ ਜਿਹੜੇ ਕਲਾਕਾਰਾਂ ਨੂੰ ਏਨਾ ਮਾਣ ਦਿੰਦੇ ਹਨ ।

babbu maan babbu maan

ਬੱਬੂ ਮੁਤਾਬਿਕ ਇੱਕ ਤਾਂ ਪੰਜਾਬ ਦੇ ਲੋਕ ਕਿਸੇ ਗਾਇਕ ਲਈ ਸਮਾਂ ਕੱਢ ਕੇ ਉਸ ਨੂੰ ਸੁਣਦੇ ਹਨ, ਦੂਜਾ ਉਸ ਨਾਲ ਫੋਟੋ ਖਿਚਵਾਉਣ ਲਈ ਉਸ ਦੇ ਪਿੱਛੇ ਭੱਜਦੇ ਹਨ । ਬੱਬੂ ਮਾਨ ਦਾ ਕਹਿਣਾ ਹੈ ਕਿ ਇਹ ਸਭ ਪੰਜਾਬ ਵਿੱਚ ਹੀ ਦੇਖਣ ਨੂੰ ਮਿਲਦਾ ਹੈ, ਹੋਰਨਾ ਮੁਲਕਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਉਹਨਾਂ ਮੁਤਾਬਿਕ ਹੋਰਨਾਂ ਮੁਲਕਾਂ ਵਿੱਚ ਲੋਕ ਸਟੇਜ਼ ਤੇ ਹੁੰਦੇ ਹਨ ਜਦੋਂ ਕਿ ਕਲਾਕਾਰ ਜ਼ਮੀਨ ਤੇ ਖੜਾ ਹੁੰਦਾ ਹੈ । ਬੱਬੂ ਮਾਨ ਕਹਿੰਦੇ ਹਨ ਕਿ ਉਹਨਾਂ ਨੂੰ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਲੋਕ ਉਹਨਾਂ ਨੂੰ ਤਸਵੀਰਾਂ ਖਿਚਵਾਉਣ ਲਈ ਅਵਾਜ਼ਾਂ ਮਾਰਦੇ ਹਨ ਕਿਉਂਕਿ ਇਹਨਾਂ ਲੋਕਾਂ ਦੀ ਬਦੋਲਤ ਹੀ ਕਿਸੇ ਕਲਾਕਾਰ ਨੂੰ ਪਹਿਚਾਣ ਮਿਲਦੀ ਹੈ ।

https://www.instagram.com/p/BrcM_-Infix/

ਬੱਬੂ ਦਾ ਕਹਿਣਾ ਹੈ ਕਿ ਉਹ ਖੁਦ ਲੋਕਾਂ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦੇ ਹਨ । ਬੱਬੂ ਮਾਨ ਦੀ ਇਸ ਪੁਰਾਣੀ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੋਕ ਬਹੁਤ ਹੀ ਪਸੰਦ ਕਰ ਰਹੇ ਹਨ ਤੇ ਸੋਸ਼ਲ ਮੀਡੀਆਂ ਤੇ ਖੂਬ ਵਾਇਰਲ ਹੋ ਰਹੀ ਹੈ ।

https://www.youtube.com/watch?v=MKOmRLBXOwM

 

Related Post