ਕੋਰੋਨਾ ਮਰੀਜ਼ਾਂ ਲਈ ਬੱਬੂ ਮਾਨ ਦਾ ਵੱਡਾ ਐਲਾਨ, ਪਿੰਡ ਵਾਲੀ ਹਵੇਲੀ ਨੂੰ ਹਸਪਤਾਲ ਵਿੱਚ ਕਰਨਗੇ ਤਬਦੀਲ

By  Rupinder Kaler May 31st 2021 12:59 PM -- Updated: May 31st 2021 01:02 PM

ਕੋਰੋਨਾ ਵਾਇਸਰਸ ਦੀ ਦੂਜੀ ਲਹਿਰ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਕਿਉਂਕਿ ਸਾਡੇ ਦੇਸ਼ ਵਿੱਚ ਡਾਕਟਰੀ ਤੇ ਹੋਰ ਸਿਹਤ ਸਹੂਲਤਾਂ ਦੀ ਥੋੜ ਮਹਿਸੂਸ ਹੋ ਰਹੀ ਹੈ । ਇਹਨਾਂ ਸਹੂਲਤਾਂ ਨੂੰ ਪੂਰਾ ਕਰਨ ਲਈ ਕਈ ਫ਼ਿਲਮੀ ਸਿਤਾਰੇ ਵੀ ਅੱਗੇ ਆਏ ਹਨ । ਇਸ ਸਭ ਦੇ ਚਲਦੇ ਗਾਇਕ ਬੱਬੂ ਮਾਨ ਨੇ ਵੀ ਆਪਣੇ ਪਿੰਡ ਵਾਲੀ ਹਵੇਲੀ ਦੇ ਦਰਵਾਜੇ ਕੋਰੋਨਾ ਮਰੀਜ਼ਾਂ ਲਈ ਖੋਲ ਦਿੱਤੇ ਹਨ ।

Pic Courtesy: Instagram

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਨੇ ‘ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020’ ਦੀ ਸੂਚੀ ਵਿੱਚ ਪਹਿਲਾ ਸਥਾਨ ਕੀਤਾ ਹਾਸਲ

inside image of babbu maan form the song purani yaari Pic Courtesy: Instagram

ਉਹਨਾਂ ਦੀ ਹਵੇਲੀ ਨੂੰ ਆਰਜੀ ਹਸਪਤਾਲ ਦੇ ਤੌਰ ਤੇ ਵਰਤਿਆ ਜਾਵੇਗਾ ਤੇ ਮਰੀਜ਼ਾਂ ਨੂੰ ਆਕਸੀਜ਼ਨ ਤੋਂ ਲੈ ਕੇ ਹਰ ਸਹੂਲਤ ਉਪਲਬਧ ਕਰਵਾਈ ਜਾਵੇਗੀ । ਇਸ ਸਭ ਦੀ ਜਾਣਕਾਰੀ ਬੱਬੂ ਮਾਨ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਦਿੱਤੀ ਹੈ ।

debi with babbu maan . Pic Courtesy: Instagram

 

 

ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਏਨੀਂ ਦਿਨੀਂ ਕਿਸਾਨ ਅੰਦੋਲਨ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ । ਉਹਨਾਂ ਵੱਲੋਂ ਲਗਾਤਾਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ।ਹਾਲ ਹੀ ਵਿੱਚ ਉਹਨਾਂ ਦਾ ਲਿਖਿਆ ਗਾਣਾ ਜੈਜ਼ੀ ਬੀ ਨੇ ਗਾਇਆ ਹੈ ।

Related Post