ਬੱਬੂ ਮਾਨ ਦਾ ਨਵਾਂ ਗੀਤ ‘ਚੰਨ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder April 15th 2022 04:25 PM

ਬੱਬੂ ਮਾਨ (Babbu Maan) ਦਾ ਨਵਾਂ ਗੀਤ ‘ਚੰਨ’ (Chann) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ (Song) ਦੇ ਬੋਲ ਖੁਦ ਬੱਬੂ ਮਾਨ ਦੇ ਲਿਖੇ ਹੋਏ ਹਨ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ‘ਚ ਇੱਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਾਲੇ ਉਸ ਦਾ ਮੂਡ ਨਹੀਂ ਹੈ ਕਿ ਉਹ ਇਸ ਤਰ੍ਹਾਂ ਇਸ਼ਕ ਦੀਆਂ ਬਾਤਾਂ ਪਾ ਸਕੇ । ਇਸ ਗੀਤ ਦੇ ਰਾਹੀਂ ਬੱਬੂ ਮਾਨ ਨੇ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

Babbu Maan ,, image From instagram

ਹੋਰ ਪੜ੍ਹੋ : ਬੱਬੂ ਮਾਨ ਦੇ ਨਵੇਂ ਗੀਤ ‘ਗੱਲ ਨੀ ਹੋਈ’ ਦਾ ਆਡੀਓ ਟੀਜ਼ਰ ਰਿਲੀਜ਼

ਬੱਬੂ ਮਾਨ ਇਸ ਤੋਂ ਪਹਿਲਾਂ ਵੀ ਆਪਣਾ ਗੀਤ ਰਿਲੀਜ਼ ਕਰ ਚੁੱਕੇ ਹਨ । ‘ਗੱਲ ਨੀ ਹੋਈ’ ਟਾਈਟਲ ਹੇਠ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਗੀਤ ਰਿਲੀਜ਼ ਕੀਤਾ ਸੀ । ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣਾ ਨਵਾਂ ਗੀਤ ਕੱਢਿਆ ਹੈ ਅਤੇ ਇਸ ਗੀਤ ਨੂੰ ਵੀ ਸਰੋਤੇ ਪਸੰਦ ਕਰ ਰਹੇ ਹਨ ।

Babbu-Maan image From instagram

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਧਾਰਮਿਕ ਗੀਤ ਹੋਣ, ਖੇਤੀ ਕਿਰਸਾਨੀ ਜਾਂ ਫਿਰ ਪੰਜਾਬ ਦੇ ਲੋਕ ਗੀਤ ਹੋਣ । ਗੀਤਾਂ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ । ਗੀਤਾਂ ਦੇ ਨਾਲ-ਨਾਲ ਬੱਬੂ ਮਾਨ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਵੀ ਨਾਮ ਚਮਕਾਇਆ ਹੈ ।

 

View this post on Instagram

 

A post shared by Babbu Maan (@babbumaaninsta)

Related Post