ਬੱਬੂ ਮਾਨ ਨੇ ਦੇਬੀ ਮਖਸੂਸਪੁਰੀ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ, ਦੇਬੀ ਨੇ ਵੀਡੀਓ ਕੀਤਾ ਸਾਂਝਾ
ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਦੇਬੀ ਛੇਤੀ ਹੀ ‘ਦੇਬੀ ਲਾਈਵ-7’ ਲੈ ਕੇ ਆ ਰਹੇ ਹਨ । ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਵਿੱਚ ਦੇਬੀ ਮਖਸੂਸਪੁਰੀ ਤੇ ਬੱਬੂ ਮਾਨ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਬੱਬੂ ਮਾਨ ਦੇਬੀ ਦੇ ਗਾਣਿਆਂ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ ਕਿ ਉਹਨਾਂ ਨੇ ਵੀ ਦੇਬੀ ਦੇ ਗਾਣੇ ਸੁਣਕੇ ਬਹੁਤ ਕੁਝ ਸਿੱਖਿਆ ਹੈ ।

ਇਸ ਦੇ ਨਾਲ ਹੀ ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਦੇਬੀ ਲਾਈਵ-7’ ਨੂੰ ਵੀ ਓਨਾਂ ਹੀ ਪਿਆਰ ਦੇਣ ਜਿਨ੍ਹਾਂ ਉਹਨਾਂ ਦੇ ਗਾਣਿਆਂ ਨੂੰ ਦਿੰਦੇ ਹਨ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਧੀਆ ਗਾਉਣ ਤੇ ਵਧੀਆ ਸੁਣਨ ਦੀ ਅਪੀਲ ਕੀਤੀ ਹੈ ।

ਦੇਬੀ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ । ਦੇਬੀ ਮਖਸੂਪੁਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਹੈ । ਉਹਨਾਂ ਦੇ ਲਿਖੇ ਗੀਤ ਹਰ ਵੱਡੇ ਗਾਇਕ ਨੇ ਗਾਏ ਹਨ । ਉਨ੍ਹਾਂ ਨੇ ਖੁਦ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗਾਣੇ ਦਿੱਤੇ ।

View this post on Instagram
Thanks bai #BabbuMaan and Jasbir Gunachauria For Supporting Debi Live 7