ਏਨੀਂ ਦਿਨੀਂ ਕਰੀਨਾ ਕਪੂਰ ਦਾ ਉਹਨਾਂ ਦੀ ਮਾਂ ਰੱਖ ਰਹੀ ਹੈ ਪੂਰਾ ਖਿਆਲ, ਕਰੀਨਾ ਨੇ ਤਸਵੀਰ ਕੀਤੀ ਸਾਂਝੀ
ਕਰੀਨਾ ਕਪੂਰ ਛੇਤੀ ਹੀ ਦੂਜੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ । ਏਨੀਂ ਦਿਨੀਂ ਉਹ ਕੰਮ ਦੇ ਨਾਲ ਨਾਲ ਆਪਣੇ ਪਰਿਵਾਰ ਨਾਲ ਵੀ ਕਾਫੀ ਸਮਾਂ ਗੁਜ਼ਾਰ ਰਹੀ ਹੈ । ਪਰਿਵਾਰ ਨਾਲ ਰਹਿ ਕੇ ਉਹ ਅਕਸਰ ਸ਼ੋਸ਼ਲ ਮੀਡੀਆ ਤੇ ਆਪਣੀਆ ਤਸਵੀਰਾਂ ਸ਼ੇਅਰ ਕਰਦੀ ਹੈ । ਇਹਨਾਂ ਤਸਵੀਰਾਂ ਵਿੱਚ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਕਰੀਨਾ ਦੀ ਮਾਂ ਬਬੀਤਾ ਕਰੀਨਾ ਦੇ ਸਿਰ ਦੀ ਮਾਲਿਸ਼ ਕਰ ਰਹੀ ਹੈ ।

ਹੋਰ ਪੜ੍ਹੋ :-
ਕਾਜਲ ਅਗਰਵਾਲ ਨੇ ਦੁਲਹਣ ਬਣਨ ਤੋਂ ਪਹਿਲਾਂ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ
ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਸੂਪਰ ਸਟਾਰ, ਦੱਸੋ ਕੌਣ

ਕਰੀਨਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਮਾਂ ਦੇ ਹੱਥ ਦੀ ਮਾਲਿਸ਼’ । ਇਸ ਤਸਵੀਰ ਵਿੱਚ ਕਰੀਨਾ ਕਪੂਰ ਸੋਫੇ ਤੇ ਪੂਰੀ ਤਰ੍ਹਾਂ ਰੀਲੈਕਸ ਬੈਠੀ ਹੈ ਤੇ ਉਹਨਾਂ ਦੀ ਮਾਂ ਸਿਰ ਦਬਾਅ ਰਹੀ ਹੈ । ਇਸ ਤਸਵੀਰ ਵਿੱਚ ਕਰੀਨਾ ਦਾ ਬੇਬੀ ਬੰਪ ਵੀ ਸਾਫ ਨਜ਼ਰ ਆ ਰਿਹਾ ਹੈ ।

ਜਦੋਂ ਕਿ ਬਬੀਤਾ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਦੇਖ ਕੇ ਫ਼ਿਲਮੀ ਸਿਤਾਰੇ ਵੀ ਖੂਬ ਕਮੈਂਟ ਕਰ ਰਹੇ ਹਨ । ਮਲਾਇਕਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਦੋਵੇਂ ਬਹੁਤ ਪਿਆਰੇ ਹਨ । ਇਸੇ ਤਰ੍ਹਾਂ ਹੋਰ ਵੀ ਕਈ ਸਿਤਾਰਿਆਂ ਨੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ ।
View this post on Instagram